Saturday, October 24, 2026

ਵਾਰ ਮਮੋਰੀਅਲ ਹੁਣ ਰਾਤ 9.00 ਵਜੇ ਤੱਕ ਖੁੱਲਾ ਰਹੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਪੰਜਾਬ ਦੀ ਸੂਰਮਗਤੀ ਅਤੇ ਬਹਾਦਰ ਫੌਜ਼ੀ ਵੀਰਾਂ ਦੀ ਵਿਰਾਸਤ ਨੂੰ ਦੇਸ਼ ਦੀਆਂ ਨਵੀਆਂ ਪੀੜ੍ਹੀਆਂ ਨਾਲ ਸਾਂਝੀ ਕਰਨ ਦੇ ਉਪਰਾਲੇ ਤਹਿਤ ਅਟਾਰੀ ਜੀ.ਟੀ ਰੋਡ ਉਪਰ ਬਣਾਇਆ ਗਿਆ।ਵਾਰ ਮੈਮੋਰੀਅਲ ਹੁਣ ਰਾਤ 9.00 ਵਜੇ ਤੱਕ ਖੁੱਲਾ ਰਹੇਗਾ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਵਿਸ਼ੇਸ਼ ਮੀਟਿੰਗ ਕਰਕੇ ਮੈਮੋਰੀਅਲ ਨੂੰ ਵਾਹਗਾ ਸਰਹੱਦ ਤੋਂ ਆਉਣ ਵਾਲੇ ਸੈਲਾਨੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਹ ਪ੍ਰਬੰਧ ਕਰਵਾਏ ਹਨ।ਉਹਨਾਂ ਕਿਹਾ ਕਿ ਸਰਹੱਦ ਤੋਂ ਰੀ-ਟਰੀਟ ਵੇਖ ਕੇ ਆਉਂਦੇ ਸੈਲਾਨੀਆਂ ਦੀ ਇਹ ਮੰਗ ਰਹਿੰਦੀ ਸੀ ਕਿ ਵਾਪਸੀ ਵੇਲੇ ਮੈਮੋਰੀਅਲ ਬੰਦ ਹੋਣ ਹੋ ਜਾਣ ਕਾਰਨ ਉਹ ਇਸ ਅਦੁੱਤੀ ਵਿਰਾਸਤ ਨੂੰ ਵੇਖ ਨਹੀਂ ਪਾਉਂਦੇ।ਇਸ ਲਈ ਇਹ ਮੈਮੋਰੀਅਲ ਰਾਤ ਸਮੇਂ ਖੋਲਿਆ ਜਾਵੇ।ਡਿਪਟੀ ਕਮਿਸ਼ਨਰ ਥੋਰੀ ਨੇ ਵਾਰ ਮਮੋਰੀਅਲ ਦੇ ਜਨਰਲ ਮੈਨੇਜਰ ਨਾਲ ਮੀਟਿੰਗ ਕਰਕੇ ਮਮੋਰੀਅਲ ਨੂੰ ਰਾਤ 9.00 ਵਜੇ ਤੱਕ ਖੁੱਲਾ ਰੱਖਣ ਦੇ ਪ੍ਰਬੰਧ ਕਰਵਾਏ ਹਨ।
ਆਰ.ਟੀ.ਏ ਅਰਸ਼ਦੀਪ ਸਿੰਘ ਨੇ ਅੰਮ੍ਰਿਤਸਰ ਆਟੋ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਉਹ ਇਸ ਬਾਬਤ ਵਾਹਗਾ ਸਰਹੱਦ ‘ਤੇ ਜਾਂਦੇ ਸਲਾਨੀਆਂ ਨੂੰ ਦੱਸਣ ਤਾਂ ਜੋ ਉਹ ਵੱਧ ਤੋਂ ਵੱਧ ਇਹ ਮੈਮੋਰੀਅਲ ਦੇਖ ਸਕਣ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …