ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਅੰਮ੍ਰਿਤ
ਵੇਲੇ ਦੀਆਂ ਪ੍ਭਾਤ ਫੇਰੀਆਂ ਦਾ ਪ੍ਰਵਾਹ ਜਾਰੀ ਹੈ।ਨਿਸ਼ਾਨ ਸਾਹਿਬ ਦੀ ਅਗਵਾਈ ‘ਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਗੁਰਮੀਤ ਸਿੰਘ ਸਾਹਨੀ ਜਨਰਲ ਸਕੱਤਰ, ਪਰਮਿੰਦਰ ਸਿੰਘ ਸੋਬਤੀ, ਗੁਰਵਿੰਦਰ ਸਿੰਘ ਸਰਨਾ ਦੀ ਦੇਖ-ਰੇਖ ਹੇਠ ਇਹਨਾਂ ਪ੍ਰਭਾਤ ਫੇਰੀਆਂ ਵਿੱਚ ਸੰਗਤਾਂ ਵੱਡੀ ਗਿਣਤੀ ‘ਚ ਸ਼ਾਮਲ ਹੋ ਰਹੀਆਂ ਹਨ।ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸੰਚਾਲਨ ਅਧੀਨ ਪ੍ਰੇਮਜੀਤ ਸਿੰਘ ਹੀਰਾ, ਗੁਰਿੰਦਰ ਸਿੰਘ ਗੁਜਰਾਲ, ਕਰਤਾਰ ਸਿੰਘ, ਦਲਵੀਰ ਸਿੰਘ ਬਾਬਾ, ਬੋਨੀ ਸਾਹਨੀ, ਗੁਰਸਿਮਰਨ ਸਿੰਘ, ਹਰਵਿੰਦਰ ਸਿੰਘ ਪੱਪੂ, ਪ੍ਰੀਤਮ ਸਿੰਘ, ਮਨਵਿੰਦਰ ਸਿੰਘ ਸਰਨਾ, ਸਵਰਨ ਕੌਰ, ਗੁਰਲੀਨ ਕੌਰ, ਮਹਿਕਪ੍ਰੀਤ ਕੌਰ, ਪਰਵਿੰਦਰ ਕੌਰ, ਕਿਰਨਾ ਦੂਆ, ਪਰਮਜੀਤ ਕੌਰ, ਰੇਖਾ ਕਾਲੜਾ, ਰਵਨੀਤ ਕੌਰ ਆਦਿ ਸਮੇਤ ਛੋਟੇ-ਛੋਟੇ ਬੱਚੇ ਸ਼ਬਦਾਂ ਅਤੇ ਕਵਿਤਾਵਾਂ ਰਾਹੀਂ ਮਾਹੌਲ ਸਿਰਜ਼ ਰਹੇ ਹਨ।
ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਵਿੰਦਰ ਪਾਲ ਸਿੰਘ ਕੋਹਲੀ, ਬਲਜੀਤ ਸਿੰਘ ਸਰਨਾ, ਗੁਰਜੰਟ ਸਿੰਘ, ਭਾਈ ਸੁੰਦਰ ਸਿੰਘ ਹੈਡ ਗ੍ਰੰਥੀ, ਰਾਜਵਿੰਦਰ ਸਿੰਘ ਲੱਕੀ, ਹਰਪ੍ਰੀਤ ਸਿੰਘ ਪ੍ਰੀਤ, ਗੁਰਪ੍ਰੀਤ ਸਿੰਘ ਰੋਬਿਨ, ਬਲਜਿੰਦਰ ਸਿੰਘ, ਦੇ ਪ੍ਰਬੰਧਾਂ ਹੇਠ ਵੱਖ ਵੱਖ ਗੁਰੂ ਘਰਾਂ, ਮੁਹੱਲਿਆਂ, ਕਾਲੋਨੀਆਂ ਵਿੱਚ ਪ੍ਰਭਾਤ ਫੇਰੀਆਂ ਦੌਰਾਨ ਸੰਗਤਾਂ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਅਤੇ ਦੁੱਧ, ਚਾਹ, ਕਾਫੀ ਸਮੇਤ ਅਨੇਕ ਪਦਾਰਥਾਂ ਨਾਲ ਸੇਵਾ ਕੀਤੀ ਜਾ ਰਹੀ ਹੈ। ਕਮੇਟੀ ਵਲੋਂ ਲੰਗਰ ਪ੍ਰਬੰਧਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਨੇ ਦੱਸਿਆ ਕਿ ਇਹ ਪ੍ਭਾਤ ਫੇਰੀਆਂ 14 ਜਨਵਰੀ ਤੱਕ ਜਾਰੀ ਰਹਿਣਗੀਆਂ ਅਤੇ 15 ਜਨਵਰੀ ਨੂੰ ਸਵੇਰੇ 10.30 ਵਜੇ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਵੇਗਾ।ਇਹ ਨਗਰ ਕੀਰਤਨ ਸੁਨਾਮੀ ਗੇਟ, ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ, ਗਊਸ਼ਾਲਾ ਰੋਡ, ਪੇ੍ਮ ਬਸਤੀ, ਬੱਸ ਸਟੈਂਡ, ਛੋਟਾ ਚੌਕ, ਵੱਡਾ ਚੌਕ, ਪਟਿਆਲਾ ਗੇਟ ਬਜ਼ਾਰ, ਗੁਰਦੁਆਰਾ ਸਾਹਿਬ ਸੰਤਪੁਰਾ, ਰਾਮ ਮੰਦਰ ਤੋਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media