Monday, July 8, 2024

ਸਮਾਜ ਸੇਵੀ ਸੁਨੀਲ ਗਰਗ ਨੂੰ ਸਦਮਾ, ਪਿਤਾ ਲਾਜਪਤ ਰਾਏ ਗਰਗ ਦਾ ਦੇਹਾਂਤ

ਸੰਗਰੂਰ, 18 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਸ਼ੈਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਸੁਨੀਲ ਗਰਗ ਤੋੜੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਪਿਤਾ ਲਾਜਪਤ ਰਾਏ ਗਰਗ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਇਸ ਦੁੱਖ ਦੀ ਘੜੀ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਸੀਨੀਅਰ ਕਾਂਗਰਸੀ ਆਗੂ ਦੁਰਲੱਭ ਸਿੱਧੁ, ਸਿਟੀ ਇੰਚਾਰਜ਼ ਸਰਬਜੀਤ ਸਿੰਘ, ਰਣਵੀਰ ਸਿੰਘ ਥਾਣਾ ਮੁਖੀ ਲਹਿਰਾਗਾਗਾ, ਐਡਵੋਕੇਟ ਗੋਰਵ ਗੋਇਲ, ਕਪਿਲਾਸ ਤਾਇਲ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ, ਡਾ. ਸ਼ੀਸ਼ਪਾਲ ਅਨੰਦ ਚੈਅਰਮੈਨ ਮਾਰਕੀਟ ਕਮੇਟੀ ਲਹਿਰਾਗਾਗਾ, ਸੀਨੀਅਰ ਆਗੂ ਦੀਪਕ ਜੈਨ, ਮਨਜੀਤ ਮੱਖਣ ਪੀ.ਏ ਐਡਵੋਕੇਟ ਗੋਰਵ ਗੋਇਲ, ਪੱਤਰਕਾਰ ਰਾਕੇਸ਼ ਗੁਪਤਾ ਪੀ.ਏ ਐਮ ਐਲ ਏ ਐਡਵੋਕੇਟ ਬਰਿੰਦਰ ਗੋਇਲ, ਗੁਰਲਾਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਸੀਨੀਅਰ ਕਾਂਗਰਸੀ ਆਗੂ ਕੌਂਸਲਰ ਰਜਨੀਸ਼ ਰਾਜੂ, ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਦਲਵਾਰਾ ਸਿੰਘ, ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਸੁਰੇਸ਼ ਸਿੰਗਲਾ, ਸਮਾਜ ਸੇਵੀ ਜੱਸ ਪੇਂਟਰ, ਸੰਜੀਵ ਕੁਮਾਰ ਰੋਡਾ ਪ੍ਰਧਾਨ ਗਰੀਬ ਪਰਿਵਾਰ ਫੰਡ, ਰਾਜ ਕੁਮਾਰ ਸ਼ਰਮਾ ਪ੍ਰਧਾਨ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਲਹਿਰਾਗਾਗਾ, ਮਨਜੀਤ ਸ਼ਰਮਾ ਜੇ.ਈ ਜਨਰਲ ਸਕੱਤਰ ਲੋਕ ਕਲਾ ਮੰਚ ਵੈਲਫੇਅਰ ਕਮੇਟੀ, ਮੰਚ ਸੰਚਾਲਕ ਗੁਰਮੀਤ ਲਹਿਰਾ, ਸੀਨੀਅਰ ਕਾਂਗਰਸੀ ਆਗੂ ਬਿੰਦਰ ਲਦਾਲ, ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੀ ਸਮੁੱਚੀ ਟੀਮ ਵਲੋਂ ਸਵਰਗਵਾਸੀ ਲਾਜਪਤ ਰਾਏ ਗਰਗ ਦੀ ਮੌਤ ਤੇ ਦੁੱਖ ਜਤਾਇਆ ਗਿਆ ਸਵਰਗਵਾਸੀ ਲਾਜਪਤ ਰਾਏ ਗਰਗ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਸਵਰਗਵਾਸੀ ਲਾਜਪਤ ਰਾਏ ਗਰਗ ਨੇ ਭਾਰਤੀ ਸੈਨਾ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ।ਇਸ ਤੋਂ ਬਾਅਦ ਫੂਡ ਸਪਲਾਈ ਵਿਭਾਗ ਵਿੱਚ ਵੀ ਵਧੀਆ ਸੇਵਾਵਾਂ ਦਿੱਤੀਆਂ ਗਈਆਂ ਸਨ, ਸਵਰਗਵਾਸੀ ਲਾਜਪਤ ਰਾਏ ਗਰਗ ਇਮਾਨਦਾਰ ਵਿਅਕਤੀ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …