ਭੀਖੀ, 22 ਜਨਵਰੀ (ਕਮਲ ਜ਼ਿੰਦਲ) – ਸ਼ਹਿਰ ਦੇ ਕੁੱਝ ਸਮਾਜ ਸੇਵੀ ਵਿਅਕਤੀਆਂ ਨੇ ਕੜਾਕੇ ਦੀ ਪੈ ਰਹੀ ਠੰਢ ਦੌਰਾਨ ਜਰੂਰਤਮੰਦ ਲੋਕਾਂ ਲਈ ਗਰਮ ਕੱਪੜੇ
ਮੁਫਤ ਵਿੱਚ ਦੇਣ ਦਾ ਬੀੜਾ ਚੁੱਕਿਆ ਹੈ।ਇਸ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਹ ਫਰੀ ਸੇਵਾ ਕੀਤੀ ਗਈ ਹੈ।ਸਮਾਜ ਸੇਵੀ ਰਾਮ ਸਿੰਘ ਅਕਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਕੁੱਝ ਸਾਥੀਆਂ ਸਮੇਤ ਇਕੱਠੇ ਹੋ ਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨਾਂ ਪਾਸੋਂ ਫਾਲਤੂ ਕੱਪੜੇ ਲੈ ਕੇ ਸਾਫ ਕਰਨ ਉਪਰੰਤ ਜਰੂਰਤਮੰਦ ਲੋਕਾਂ ਨੂੰ ਦਿੱਤੇ ਜਾ ਰਹੇ ਹਨ, ਤਾਂ ਜੋ ਉਹ ਕੜਾਕੇ ਦੀ ਠੰਡ ਵਿੱਚ ਆਪਣਾ ਬਚਾਅ ਕਰ ਸਕਣ।ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀ ਉਨ੍ਹਾਂ ਨਾਲ ਸੰਪਰਕ ਕਰਕੇ ਇਹ ਕੱਪੜੇ ਲੈ ਸਕਦਾ ਹੈ।
ਇਸ ਮੌਕੇ ਦਰਸ਼ਨ ਸਿੰਘ ਖਾਲਸਾ, ਟਹਿਲ ਸਿੰਘ, ਜਗਸੀਰ ਸਿੰਘ, ਦਿਲਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media