Thursday, June 11, 2026

ਜਿਲ੍ਹਾ ਰੋਜ਼ਗਾਰ ਵਲੋਂ ਇੱਕ ਰੋਜ਼ਾ ਸੈਮੀਨਾਰ ਦਾ ਕੀਤਾ ਆਯੋਜਨ

ਅੰਮ੍ਰਿਤਸਰ 20 ਫਰਵਰੀ (ਸੁਖਬੀਰ ਸਿੰਘ) – ਸਰਕਾਰੀ ਕਾਲਜ ਅਜਨਾਲਾ ਵਿਖੇ ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਅੰਮ੍ਰਿਤਸਰ ਵਲੋਂ ਇੱਕ ਰੋਜ਼ਾ ਸੈਮੀਨਾਰ ਕਾਲਜ ਦੇ ਪਲੇਸਮੈਟ ਸੈਲ ਵਲੋਂ ਪ੍ਰਿੰਸੀਪਲ ਸ੍ਰੀਮਤੀ ਪਰਮਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ।ਇੰਡੀਅਨ ਆਰਮੀ ਦੇ ਕਰਨਲ ਚੇਤਨ ਪਾਂਡੇ ਨੇ ਅਗਨੀ ਵੀਰ ਸਕੀਮ ਤਹਿਤ ਭਰਤੀ ਬਾਰੇ ਵਿਦਿਆਰਥੀਆਂ ਦੇ ਮਨ ਵਿੱਚ ਫੈਲੀਆਂ ਗਲਤ ਧਾਰਨਾਵਾਂ ਅਤੇ ਖਦਸ਼ਿਆ ਨੂੰ ਦੂਰ ਕਰਦਿਆਂ ਭਰਤੀ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਨਰੇਸ਼ ਕੁਮਾਰ ਪੀ.ਸੀ.ਐਸ ਨੇ ਰੋਜ਼ਗਾਰ ਦੇ ਵੱਖ-ਵੱਖ ਮੌਕਿਆਂ ਅਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾ ਅਤ ਲਘੂ ਉਦਯੋਗ ਸ਼ੁਰੂ ਕਰਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ।ਡਿਪਟੀ ਸੀ.ਈ.ਓ ਤੀਰਥਪਾਲ ਸਿੰਘ ਨੇ ਆਪਣੀ ਜ਼ਿੰਦਗੀ ਦੇ ਸਫਲਤਾ ਅਤੇ ਅਸਫਲਤਾ ਦੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਦੀ ਸ਼ੁਰੂਆਤ ਲਈ ਸਹੀ ਦਿਸ਼ਾਵਾਂ ਚੁਣਨ ਲਈ ਵਿਭਾਗ ਨਾਲ ਜੁੜੇ ਰਹਿਣਾ ਜਰੂਰੀ ਦੱਸਿਆ।ਦਿਹਾਤੀ ਟਰੈਫਿਕ ਇੰਚਾਰਜ਼ ਏ.ਐਸ.ਆਈ ਇੰਦਰ ਮੋਹਣ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਸੰਪੂਰਨ ਜਾਣਕਾਰੀ ਦਿੱਤੀ ਅਤੇ ਉਹਨਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਸਹੀ ਡਰਾਇਵਿੰਗ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ।
ਇਸ ਮੌਕੇ ਕਾਲਜ ਦੇ ਸਟਾਫ ਡਾ. ਪ੍ਰੇਮ ਸਿੰਘ, ਜਸਵਿੰਦਰ ਸਿੰਘ, ਆਰਤੀ ਸ਼ਰਮਾ, ਡਾ. ਸਤਨਾਮ ਕੋਰ, ਡਾ. ਪ੍ਰਿਆ ਲਛਮੀ, ਜਸਪ੍ਰੀਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ ।

Check Also

BBK DAV College Students Secure Placements in Deloitte USI

Amritsar, June 11 (Punjab Post Bureau) – Students of BBK DAV College for Women, Amritsar, …