Wednesday, October 14, 2026

ਏ.ਸੀ.ਈ.ਟੀ ਵਿਖੇ “ਦੇਸ਼ ਲਈ ਮੇਰੀ ਪਹਿਲੀ ਵੋਟ” ਵਿਸ਼ੇ `ਤੇ ਐਥਲੈਟਿਕ ਮੀਟ ਦਾ ਆਯੋਜਨ

ਨੌਜਵਾਨਾਂ ਨੂੰ ਉਤਸ਼ਾਹ ਨਾਲ ਵੋਟ ਪਾਉਣ ਲਈ ਪ੍ਰੇਰਿਤ ਕੀਤਾ

ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਅੰਮ੍ਰਿਤਸਰ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਏ.ਸੀ.ਈ.ਟੀ) ਵਿਖੇ ਫਲੈਸ਼ ਮੋਬ ਪ੍ਰੋਗਰਾਮ ਕਰਵਾਇਆ ਗਿਆ।ਵੋਟਰ ਜਾਗਰੂਕਤਾ ਲਈ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ।
ਇਸ ਤੋਂ ਪਹਿਲਾਂ ਕਾਲਜ ਨੇ ਆਪਣੀ 11ਵੀਂ ਸਲਾਨਾ ਐਥਲੈਟਿਕ ਮੀਟ 1-2 ਮਾਰਚ 2024 ਨੂੰ ਜਗੀਰ ਸਿੰਘ ਸੰਧੂ ਮੈਮੋਰੀਅਲ ਸਟੇਡੀਅਮ ਮਾਨਾਵਾਲਾ ਵਿਖੇ ਆਯੋਜਿਤ ਕੀਤੀ।”ਦੇਸ਼ ਲਈ ਮੇਰੀ ਪਹਿਲੀ ਵੋਟ” ਵਿਸ਼ੇ ਤਹਿਤ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜ ਦੇ ਨਾਲ-ਨਾਲ 4 ਗੁਣਾ 100 ਮੀਟਰ ਅਤੇ 4 ਗੁਣਾ 400 ਮੀਟਰ ਰਿਲੇਅ ਦੌੜ, ਲੰਬੀ ਛਾਲ ਅਤੇ ਸ਼ਾਟਪੁਟ ਥਰੋਅ ਸਮੇਤ ਹੋਰ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਜੇਤੂਆਂ ਨੂੰ ਸਨਮਾਨਿਤ ਕਰਨ ਲਈ ਇੱਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੀਪੇਂਦਰ ਸੌਦ (ਬੀ.ਟੈਕ ਸੀ.ਐਸ.ਈ) ਨੇ ਸਰਵੋਤਮ ਪੁਰਸ਼ ਅਥਲੀਟ ਦਾ ਮਾਣ ਪ੍ਰਾਪਤ ਕੀਤਾ, ਜਦਕਿ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤੀ।ਕਾਲਜ ਦੇ ਪ੍ਰਧਾਨ ਅਮਿਤ ਸ਼ਰਮਾ, ਰਾਗਿਨੀ ਸ਼ਰਮਾ (ਡਾਇਰੈਕਟਰ ਫਾਈਨਾਂਸ), ਮੈਨੇਜਿੰਗ ਡਾਇਰੈਕਟਰ ਡਾ: ਰਜਨੀਸ਼ ਅਰੋੜਾ ਅਤੇ ਪ੍ਰਿੰਸੀਪਲ ਡਾ: ਗੌਰਵ ਤੇਜਪਾਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਆਪਣੇ ਸੰਬੋਧਨ `ਚ ਸਰੀਰਕ ਗਤੀਵਿਧੀਆਂ ਲਈ ਸਮਾਂ ਕੱਢਣ ਤੋਂ ਇਲਾਵਾ ਬੌਧਿਕ ਅਤੇ ਸਿੱਖਿਅਕ ਸਮਰੱਥਾ ਨੂੰ ਕਾਇਮ ਰੱਖਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਬਹਿਰਹਾਲ ਇਸ ਪ੍ਰੋਗਰਾਮ ਰਾਹੀਂ ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਕੇ ਜਮਹੂਰੀ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ।”ਰਾਸ਼ਟਰ ਲਈ ਮੇਰੀ ਪਹਿਲੀ ਵੋਟ” ਮੁਹਿੰਮ ਵੋਟਰ ਜਾਗਰੂਕਤਾ ਲਈ ਚੋਣ ਕਮਿਸ਼ਨ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਇੱਕ ਕੋਸ਼ਿਸ਼ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …