ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ) – ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ `ਤੇ ਈ.ਈ.ਐਸ.ਐਲ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਜਿਆਦਾਤਰ ਬੰਦ
ਹਨ, ਜੋ ਰਾਤ ਦੇ ਸਮੇਂ ਸੜਕ ਹਾਦਸਿਆਂ ਅਤੇ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ।ਹੁਣ ਸਾਰੀਆਂ ਈ.ਈ.ਐਸ.ਐਲ ਲਾਈਟਾਂ ਨੂੰ 4.50 ਕਰੋੜ ਰੁਪਏ ਦੀ ਲਾਗਤ ਨਾਲ ਪੰਜ਼ ਸਾਲ ਦੀ ਗਰੰਟੀ ਅਤੇ ਮੁਫਤ ਰੱਖ-ਰਖਾਅ ਨਾਲ ਬਦਲਿਆ ਜਾ ਰਿਹਾ ਹੈ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ 13 ਅਪ੍ਰੈਲ 2024 ਨੂੰ ਵਿਸਾਖੀ ਦੇ ਤਿਉਹਾਰ ਦੀ ਪੂਰਵ ਸੰਧਿਆ `ਤੇ ਸਮੂਹ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਵਲੋਂ ਅੰਮ੍ਰਿਤਸਰ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਸਾਰੀਆਂ ਈ.ਈ.ਐਸ.ਐਲ ਐਲ.ਈ.ਡੀ ਲਾਈਟਾਂ ਨੂੰ ਨਵੀਂ ਤਕਨੀਕ ਦੀਆਂ ਲਾਈਟਾਂ ਨਾਲ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਜਿਸ ਕੰਪਨੀ ਨੂੰ ਇਹ ਵਰਕ ਆਰਡਰ ਦਿੱਤਾ ਗਿਆ ਸੀ, ਉਸ ਕੰਪਨੀ ਨੇ ਮੁਫਤ ਰੱਖ-ਰਖਾਅ ਦੇ ਨਾਲ-ਨਾਲ ਪੰਜ਼ ਸਾਲ ਦੀ ਗਾਰੰਟੀ ਦਿੱਤੀ ਹੈ।
ਇਨ੍ਹਾਂ ਲਾਈਟਾਂ ਨੂੰ ਬਦਲਣ ਤੋਂ ਪਹਿਲਾਂ ਸਰਕੂਲਰ ਰੋਡ, ਰਤਨ ਸਿੰਘ ਚੌਕ ਤੋਂ ਕਚਹਿਰੀ ਰੋਡ, ਰਤਨ ਸਿੰਘ ਚੌਕ ਤੋਂ ਮਕਬੂਲ ਰੋਡ, ਛਾਉਣੀ ਰੋਡ, ਫੋਰ.ਐਸ ਚੌਕ ਤੋਂ ਮਜੀਠਾ ਰੋਡ ਬਾਈਪਾਸ, ਤਰਨ ਤਾਰਨਵਾਲਾ ਪੁੱਲ ਤੋਂ ਤਰਨਤਾਰਨ ਰੋਡ ਓਵਰ ਬ੍ਰਿਜ਼, ਦਬੁਰਜ਼ੀ ਤੋਂ ਸੁਲਤਾਨਵਿੰਡ ਚੌਕ, ਤਰਨਤਾਰਨ ਰੋਡ ਅਤੇ ਹੋਰ ਸੜਕਾਂ ਤੱਕ ਨਵੀਆਂ ਕੇਬਲ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ।ਪਹਿਲੇ ਪੜਾਅ ਵਿੱਚ ਐਸ.ਈ ਸੰਦੀਪ ਸਿੰਘ, ਐਕਸੀਅਨ ਸਰਵਜਿੰਦਰਪਾਲ ਸਿੰਘ, ਜੇ.ਈ ਰਮਨ ਕੁਮਾਰ, ਸੁਰਿੰਦਰ ਸਿੰਘ ਦੀ ਦੇਖ-ਰੇਖ ਨਵੀਂ ਕੇਬਲ ਵਿਛਾਉਣ ਤੋਂ ਬਾਅਦ ਸਰਕੂਲਰ ਰੋਡ `ਤੇ ਈ.ਈ.ਐਸ.ਐਲ ਲਾਈਟਾਂ ਨੂੰ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਨਵੀਆਂ ਐਲ.ਈ.ਡੀ ਲਾਈਟਾਂ ਬਹੁਤ ਘੱਟ ਸਮੇਂ ਵਿੱਚ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਨੂੰ ਰੌਸ਼ਨ ਕਰ ਦੇਣਗੀਆਂ।ਪਹਿਲਾਂ ਇਹ ਈ.ਈ.ਐਸ.ਐਲ ਲਾਈਟਾਂ ਮੁੱਖ ਸੜਕਾਂ `ਤੇ ਲਗਾਈਆਂ ਗਈਆਂ ਸਨ, ਪਰ ਲਾਈਟਾਂ ਮਹਿੰਗੀਆਂ ਹੋਣ ਕਾਰਨ ਇਨ੍ਹਾਂ ਦੀ ਮੁਰੰਮਤ `ਤੇ ਜਿਆਦਾ ਖਰਚ ਆਉਂਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media