ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸਨ ਸੈਲ ਇੰਚਾਰਜ ਐਸ.ਆਈ ਦਲਜੀਤ
ਸਿੰਘ ਅਤੇ ਉਹਨਾਂ ਦੀ ਟੀਮ ਵਲੋ ਬੀਤੇ ਦਿਨੀਂ ਮੋਹਿੰਦਰਗੜ੍ਹ ਹਰਿਆਣਾ ਵਿੱਚ ਹੋਏ ਸਕੂਲ ਬੱਸ ਦੁਰਘਟਨਾ ਨੂੰ ਮੁੱਖ ਰੱਖਦੇ ਹੋਏ ਸਥਾਨਕ ਦਿੱਲੀ ਪਬਲਿਕ ਸਕੂਲ ਵਿਖੇ ਸਕੂਲੀ ਬੱਚਿਆਂ ਅਤੇ ਸਕੂਲੀ ਵੈਨ ਡਰਾਈਵਰਾਂ ਲਈ ਟ੍ਰੈਫਿਕ ਸੈਮੀਨਾਰ ਕੀਤਾ ਗਿਆ, ਜਿਸ ਦੌਰਾਨ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਗਿਆ।ਉਨਾਂ ਨੇ ਡਰਾਇਵਰਾਂ ਨੂੰ ਸੀਟ ਬੈਲਟ ਲਗਾਉਣ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ, ਰੈਡ ਲਾਈਟ ਜੰਪ ਨਾ ਕਰਨ, ਵਾਹਣ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਅਤੇ ਟੂ ਵੀਲਰ ਚਲਾਉਂਦੇ ਸਮਂੇ ਹਮੇਸ਼ਾਂ ਹੈਲਮੇਟ ਪਾਉਣ ਸਬੰਧੀ ਪ੍ਰੇਰਿਤ ਕੀਤਾ।ਬੱਚਿਆਂ ਨੂੰ ਸੜਕੀ ਹਾਦਸਿਆਂ, ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਅਤੇ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ, ਸਪੀਡ ਲਿਮਿਟ ਮਤਾਬਿਕ ਵੈਨ ਚਲਾਉਣ ਲਈ ਕਿਹਾ ਗਿਆ। ਸਕੂਲੀ ਵੈਨਾਂ ਵਿੱਚ ਫਸਟ ਏਡ ਕਿੱਟਾਂ, ਗੈਸ ਬੁਝਾਊ ਯੰਤਰ, ਬੱਸ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਅਤੇ ਸਪੀਡ ਗਵਰਨਰ ਚੈਕ ਕੀਤੇ ਗਏ।ਹੈਲਪਰਾਂ ਨੂੰ ਯੂਨੀਫਾਰਮ ਪਾ ਕੇ ਨੇਮ ਪਲੇਟ ਲਾਉਣ ਦੀ ਤਾਕੀਦ ਕੀਤੀ ਗਈ।
ਇਸ ਮੌਕੇ ਪ੍ਰਿੰਸੀਪਲ ਕਮਾਲ ਚੰਦ, ਕੋਆਡੀਨੇਟਰ ਰਾਜਿੰਦਰ ਸਿੰਘ ਸੱਗੂ, ਟਰਾਂਪੋਰਟ ਇੰਚਾਰਜ ਮਹੇਸ਼, ਹਰਜਿੰਦਰ ਸਿੰਘ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media