ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਿਟਰੇਰੀ ਕਲੱਬ ਵੱਲੋਂ ਪ੍ਰਸਿੱਧ ਲੇਖਕ ਅਤੇ ਪੱਤਰਕਾਰ, ਹਾਰੂਨ
ਖਾਲਿਦ ਨਾਲ ਪ੍ਰਸਿੱਧ ਪੰਜਾਬੀ ਲੋਕ-ਕਥਾ ਹੀਰ ਰਾਂਝੇ ਦੀ ਕਹਾਣੀ `ਤੇ ਉਹਨਾਂ ਦੀ ਨਵੀਂ ਪੁਸਤਕ `ਫਰੌਮ ਵਾਰਿਸ ਟੂ ਹੀਰ` `ਤੇ ਇੱਕ ਵਿਸ਼ੇਸ਼ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।
ਸੈਸ਼ਨ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਐਮ.ਏ ਇੰਟਰਨੈਸ਼ਨਲ ਰਿਲੇਸ਼ਨਜ਼ ਪ੍ਰੋਗਰਾਮ ਦੇ ਵਿਦਿਆਰਥੀ ਰਤਨਦੀਪ ਚੱਕਰਵਰਤੀ ਨੇ ਖ਼ਾਲਿਦ ਦਾ ਨਿੱਘਾ ਸੁਆਗਤ ਕਰਦਿਆਂ ਅਤੇ ਜਾਣ-ਪਛਾਣ ਕਰਾਈ।ਖਾਲਿਦ ਨੇ “ਕਿੱਸਾ ਲੇਖਣੀ” ਦੀ ਧਾਰਨਾ, ਜੋ ਕਿ ਸ਼ੁੱਧ ਮੌਲਿਕਤਾ ਲਈ ਯਤਨ ਕਰਨ ਦੀ ਬਜ਼ਾਏ ਨਵੇਂ ਚਿੰਨ੍ਹਾਂ ਅਤੇ ਵਿਆਖਿਆਵਾਂ ਦੀ ਵਰਤੋਂ ਕਰਕੇ ਜਾਣੀਆਂ-ਪਛਾਣੀਆਂ ਕਹਾਣੀਆਂ ਨੂੰ ਦੁਬਾਰਾ ਦੱਸਣ `ਤੇ ਜ਼ੋਰ ਦਿੰਦਾ ਹੈ, ਬਾਰੇ ਚਰਚਾ ਕੀਤੀ।ਉਨ੍ਹਾਂ ਪ੍ਰਸਿੱਧ “ਹੀਰ ਰਾਂਝਾ” ਬਿਰਤਾਂਤ ਨੂੰ ਮੁੜ ਸੁਰਜੀਤ ਕਰਨ ਦੀ ਚੁਣੌਤੀ ਨੂੰ ਸਵੀਕਾਰਦਿਆਂ ਆਪਣੀ ਰੀਟੇਲਿੰਗ ਰਾਹੀਂ ਨਵੀਂ ਸਮਾਜਿਕ ਅਤੇ ਰਾਜਨੀਤਿਕ ਸੂਝ ਪ੍ਰਦਾਨ ਕਰਨ ਦਾ ਉਦੇਸ਼ ਰੱਖਿਆ।
ਇਸ ਦੌਰਾਨ ਹੋਏ ਪ੍ਰਸ਼ਨ-ਉਤਰ ਸੈਸ਼ਨ ਦੌਰਾਨ ਸਾਹਿਤਕ ਕਲੱਬ ਦੇ ਵਿਦਿਆਰਥੀ ਮੈਂਬਰ ਰੀਆ ਸ਼ਰਮਾ, ਸਰਯੂ ਅਰੋੜਾ, ਵਿਦਿਆ, ਅਵਲੀਨ ਕੌਰ ਅਤੇ ਅੰਤਰਿਕਸ਼ ਅੰਬੀਆ ਨੇ ਖਾਲਿਦ ਨਾਲ ਪਿਆਰ, ਰੂਪਾਂਤਰ, ਸੰਯੁਕਤ ਵਿਰਸੇ ਅਤੇ ਸਥਾਈ ਪ੍ਰਸੰਗਿਕਤਾ ਦੇ ਵਿਸ਼ਿਆਂ `ਤੇ ਚਰਚਾ ਕੀਤੀ।
ਸਮਾਗਮ ਦੇ ਅੰਤ ਵਿੱਚ ਅੰਗਰੇਜ਼ੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਉਜਲਜੀਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਾਹਿਤਕ ਭਾਸ਼ਣ ਦੀ ਪਰੰਪਰਾ ਵਿੱਚ ਯੋਗਦਾਨ ਪਾਉਣ ਅਤੇ ਹੀਰ ਅਤੇ ਰਾਂਝੇ ਦੀ ਸਦੀਆਂ ਪੁਰਾਣੀ ਲੋਕ ਗਾਥਾ ਨੂੰ ਨਵੇਂ ਦ੍ਰਿਸ਼ਟੀਕੋਣ ਦੇਣ ਲਈ ਹਾਰੂਨ ਖਾਲਿਦ ਦਾ ਲਿਟਰੇਰੀ ਕਲੱਬ ਅਤੇ ਵਿਦਿਆਰਥੀਆਂ ਵੱਲੋਂ ਧੰਨਵਾਦ ਕੀਤਾ।ਸਮਾਗਮ ਦੀ ਪ੍ਰਧਾਨਗੀ ਅੰਗਰੇਜ਼ੀ ਵਿਭਾਗ ਤੋਂ ਡਾ. ਸੁਮਨੀਤ ਕੌਰ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਡਾ. ਮਲਕੀਅਤ ਸਿੰਘ ਨੇ ਕੀਤੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media