ਅੰਮ੍ਰਿਤਸਰ, 23 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ 23 ਵੇਂ
ਰਾਸ਼ਟਰੀ ਰੰਗਮੰਚ ਉਤਸਵ ਦੇ ਤੀਜੇ ਦਿਨ ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ ਵਲੋਂ ਕੁਲਵਿੰਦਰ ਖਹਿਰਾ ਦਾ ਲਿਖਿਆ ਅਤੇ ਰਜਿੰਦਰ ਸਿੰਘ ਦਾ ਨਿਰਦੇਸ਼ਿਤ ਕੀਤਾ ਨਾਟਕ ‘ਮੈਂ ਕਿਤੇ ਨਹੀਂ ਗਿਆ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਜਦੋਂ ਹਿੰਦੋਸਤਾਨ ਦੀ ਧਰਤੀ ਨੂੰ ਜੀਣ ਜੋਗਾ ਬਣਾਉਣ ਲਈ ਸੰਘਰਸ਼ ਕਰਦੇ ਨੌਜਵਾਨਾਂ ਨੂੰ ਵੀ ਆਪਣਾ ਭਵਿੱਖ ਡਾਵਾਂਡੋਲ ਲਗਦਾ ਹੈ ਤਾਂ ਉਹ ਚੰਗੇ ਜੀਵਨ ਦੀ ਆਸ ਨਾਲ਼ ਕੈਨੇਡਾ ਵਰਗੇ ਦੇਸ਼ਾਂ ਵੱਲ ਦੌੜਦੇ ਹਨ।ਇਸ ਨਾਟਕ ਦਾ ਨਾਇਕ ਅਜਿਹਾ ਹੀ ਸੁਪਨਾ ਲੈ ਕੇ ਕੈਨੇਡਾ ਜਾਂਦਾ ਹੈ, ਪਰ ਭ੍ਰਿਸ਼ਟ ਵਰਤਾਰੇ ਦਾ ਸ਼ਿਕਾਰ ਹੋ ਕੇ ਉਸੇ ਹੀ ਨਸ਼ਿਆਂ ਦੀ ਦਲਦਲ ਵਿੱਚ ਡਿੱਗ ਪੈਂਦਾ ਹੈ, ਜਿਸ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਮਾਪੇ ਆਪਣੇ ਜਿਗਰ ਦੇ ਟੋਟਿਆਂ ਵਿਛੋੜ ਕੇ ਪਰਦੇਸ ਵੱਲ ਨੂੰ ਭੇਜਦੇ ਹਨ।ਆਖਿਰ ਉਸ ਅੰਦਰ ਸੁੱਤਾ ਭਗਤ ਸਿੰਘ ਦਾ ਸੁਪਨਾ ਮੁੱੜ ਜਾਗਦਾ ਹੈ ਤੇ ਉਹ ਨਸ਼ਿਆਂ ਦੀ ਦਲਦਲ ‘ਚੋਂ ਨਿਕਲ ਕੇ ਭ੍ਰਿਸ਼ਟ ਸਮਾਜ ਨਾਲ਼ ਜੂਝਣ ਦਾ ਅਹਿਦ ਕਰਦਾ ਹੈ।ਨਾਟਕ ਦੇ ਪਾਤਰ ਸੁਰਿੰਦਰ ਸ਼ਰਮਾ, ਹਰਮਨਦੀਪ ਸਿੰਘ, ਅਰਸ਼ਦੀਪ ਕੌਰ, ਨਵੀ, ਰਾਜਬੀਰ ਸਿੰਘ, ਗਰਿਮਾ, ਗੈਵੀ ਸਿੰਘ ਸ਼ੇਰਗਿੱਲ ਨੇ ਨਾਟਕ ਨੂੰ ਬੜੇ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ।ਨਾਟਕ ਦਾ ਸੰਗੀਤ ਸੁਖਪ੍ਰੀਤ ਸਿੰਘ ਵਲੋਂ ਦਿੱਤਾ ਗਿਆ।
ਇਸ ਮੌਕੇ ਕੇਵਲ ਧਾਲੀਵਾਲ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਐਸ.ਪ੍ਰਸ਼ੋਤਮ, ਗੁਰਤੇਜ ਮਾਨ, ਵਿਪਨ ਧਵਨ ਸਮੇਤ ਆਦਿ ਨਾਟ ਪ੍ਰੇਮੀ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media