Friday, May 29, 2026

ਨਗਨ ਬਾਬਾ ਸਾਹਿਬ ਦਾਸ ਜੀ ਦੇ ਤਪ ਅਸਥਾਨ ‘ਤੇ 11ਵਾਂ ਖੂਨਦਾਨ ਅਤੇ ਐਕਯੁਪ੍ਰੈਸ਼ਰ ਕੈਂਪ ਆਯੋਜਿਤ

ਸੰਗਰੂਰ, 28 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਨਗਨ ਬਾਬਾ ਸ੍ਰੀ ਸਾਹਿਬ ਦਾਸ ਜੀ ਦੇ ਤਪ ਅਸਥਾਨ ਨਾਭਾ ਗੇਟ ਵਿਖੇ ਬਾਬਾ ਸਾਹਿਬ ਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 11ਵਾਂ ਵਿਸ਼ਾਨ ਖੂਨਦਾਨ ਕੈਂਪ ਅਤੇ ਐਕਯੁਪ੍ਰੈਸ਼ਰ ਕੈਂਪ ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਵਲੋਂ ਸ੍ਰੀ ਹਰੀਸ਼ ਅਰੋੜਾ, ਸੰਜੀਵ ਟੋਨੀ, ਬਲਵਿੰਦਰਜੀਤ ਸਿੰਘ, ਗੁਰਵਿੰਦਰ ਸਿੰਘ ਖੰਗੂੜਾ ਅਤੇ ਬਲਜਿੰਦਰ ਸ਼ਰਮਾ ਅਤੇ ਬਲਵਿੰਦਰ ਸਿੰਘ ਮੁੰਦਰੀ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਗਿਆ।65 ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ 25 ਮਰੀਜਾਂ ਦਾ ਐਕਯੁਪ੍ਰੈਸ਼ਰ ਰਾਹੀਂ ਇਲਾਜ਼ ਕੀਤਾ ਗਿਆ।ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਖੂਨਦਾਨ ਨਾਲ ਕਈ ਕੀਮਤੀ ਜਿੰਦਗੀਆਂ ਬਚਾਇਆ ਜਾ ਸਕਦੀਆਂ ਹਨ।ਸੇਵਾ ਦਲ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਹਰੀਸ਼ ਅਰੋੜਾ ਨੇ ਕਿਹਾ ਕਿ ਪ੍ਰਬੰਧਕੀ ਕਮੇਟੀ ਅਤੇ ਸੇਵਾਦਲ ਵਲੋਂ ਹਰ ਸਾਲ ਬਾਬਾ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ।ਇਹ ਖੂਨ ਕੈਂਸਰ ਮਰੀਜ਼ਾਂ ਲਈ ਕਾਫੀ ਲਾਹੇਵੰਦ ਹੁੰਦਾ ਹੈ।ਉਨ੍ਹਾਂ ਕਿਹਾ ਕਿ ਹਰ ਐਤਵਾਰ ਨੂੰ ਬੀੜ ਵਿਖੇ ਬਾਂਦਰਾ ਅਤੇ ਗਊਆਂ ਲਈ ਹਰ ਚਾਰਾ ਅਤੇ ਮਿੱਠੀਆਂ ਰੋਟੀਆਂ ਆਦਿ ਨਾਲ ਸੇਵਾ ਕੀਤੀ ਜਾਂਦੀ ਹੈ।ਤਪ ਅਸਥਾਨ ‘ਤੇ ਸਰਬ ਸਾਂਤੀ ਲਈ ਹਰ ਸਾਲ ਮਾਤਾ ਮਹਾਂਮਾਈ ਦਾ ਵਿਸ਼ਾਲ ਜਾਗਰਣ ਅਤੇ ਦੀਵਾਨ ਕਰਵਾਏ ਜਾਂਦੇ ਹਨ।
ਐਡਵੋਕੇਟ ਸਿਫਾਲੀ ਗਰੋਵਰ (ਸਚਦੇਵਾ), ਰਸ਼ਮੀ ਗੋਇਲ, ਮੀਨੂੰ ਗੋਇਲ, ਕੁਲਜੀਤ ਸਿੰਘ, ਸੁਖਜਿੰਦਰ ਕੌਰ ਦੀ ਟੀਮ ਵਲੋਂ ਮੁਫਤ ਐਕਯੁਪ੍ਰੈਸ਼ਰ ਕੈਂਪ ਲਗਾਇਆ ਗਿਆ।ਇਸ ਦੌਰਾਨ ਰਾਹੀਂ ਗੋਡਿਆਂ, ਗੈਸ, ਤੇਜ਼ਾਬ, ਛਾਤੀ ਦੀ ਇੰਫੈਕਸ਼ਨ, ਸਰਵਾਇਕਲ, ਫੈਟੀ ਲੀਵਰ ਰੀੜ ਦੀ ਹੱਡੀ ਅਤੇ ਸ਼ੂਗਰ ਦੇ ਰੋਗਾਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਖਾਣ-ਪੀਣ ਦੇ ਸਿਸਟਮ ਨੂੰ ਬਦਲਣ ਲਈ ਅਤੇ ਪ੍ਰਹੇਜ ਰੱਖਣ ਲਈ ਕਿਹਾ ਗਿਆ।
ਇਸ ਮੌਕੇ ਕਮਲ ਸਚਦੇਵਾ, ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਨਰੇਸ਼ ਗਾਬਾ, ਸ੍ਰੀ ਬ੍ਰਾਹਮਣ ਸਭਾ ਪ੍ਰਧਾਨ ਜਸਪਾਲ ਸ਼ਰਮਾ, ਜਨਰਲ ਸਕੱਤਰ ਗੋਬਿੰਦਰ ਸ਼ਰਮਾ, ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ, ਅਰੋੜਾ ਵੈਲਫੇਅਰ ਸਭਾ ਦੇ ਪ੍ਰਧਾਨ ਨਰੇਸ਼ ਜੁਨੇਜਾ, ਸੁਨੀਲ ਕੁਮਾਰ, ਬਾਬਾ ਨਿਰਮਲ ਸਿੰਘ, ਪੰਡਿਤ ਬਜ਼ਰੰਗੀ, ਪ੍ਰਾਚੀਨ ਹਨੂੰਮਾਨ ਮੰਦਿਰ ਤੋਂ ਮੁੱਖ ਸੇਵਾਦਾਰ ਪੰਕਜ ਬਾਵਾ, ਸੰਗਰੂਰ ਟਾਈਪਿਸਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨੀ ਕਥੂਰੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਖੂਨਦਾਨੀ ਅਤੇ ਸਹਿਯੋਗੀ ਮੌਜ਼ੂਦ ਸਨ।ਪ੍ਰਬੰਧਕੀ ਕਮੇਟੀ ਅਤੇ ਸੇਵਾ ਦਲ ਵਲੋਂ ਮਹਿਮਾਨਾਂ ਅਤੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …