ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੂੰ ‘ਐਜ਼ੂਕੇਸ਼ਨ ਵਰਲਡ ਇੰਡੀਆ ਹਾਇਰ ਐਜ਼ੂਕੇਸ਼ਨ’ ਰੈਂਕਿੰਗਜ਼-2024
ਦੁਆਰਾ ਐਲਾਨੀ ਗਈ ਰੈਂਕਿੰਗ ’ਚ ਲਗਾਤਾਰ ਤੀਜੇ ਸਾਲ ਸੂਬੇ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਦੀ ਉਕਤ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਉਪਲਬੱਧੀ ਦਾ ਸਿਹਰਾ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਅਤੇ ਫੈਕਲਟੀ ਮੈਂਬਰਾਂ ਦੀ ਸਖਤ ਮਿਹਨਤ ਨੂੰ ਦਿੱਤਾ।ਉਨ੍ਹਾਂ ਨੇ ਸਟਾਫ਼ ਅਤੇ ਮੈਨੇਜ਼ਮੈਂਟ ਨੂੰ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਕਾਲਜ ਵਿੱਦਿਅਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਹਮੇਸ਼ਾਂ ਆਪਣੀ ਸ਼ਾਨ ਬਰਕਰਾਰ ਰੱਖੇਗਾ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾਵਾਂ ਦਾ ਮੁਲਾਂਕਣ ਉਤਮਤਾ, ਪਾਠਕ੍ਰਮ, ਸਿੱਖਿਆ ਸ਼ਾਸਤਰ, ਡਿਜ਼ੀਟਲ ਜਾਗਰੂਕਤਾ ਸਮੇਤ ਫੈਕਲਟੀ ਯੋਗਤਾ, ਖੋਜ਼ ਅਤੇ ਨਵੀਨਤਾ, ਪਲੇਸਮੈਂਟ, ਉਦਯੋਗ ਇੰਟਰਫੇਸ ਆਦਿ ਨੌ ਮਾਪਦੰਡਾਂ ਦੇ ਅਧਾਰ ’ਤੇ ਉਕਤ ਸਥਾਨ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕਾਲਜ ਨੇ ਉਕਤ ਸਾਰੇ ਮਾਪਦੰਡਾਂ ’ਚ ਉਤਮਤਾ ਹਾਸਲ ਕੀਤੀ ਅਤੇ ਵਧੀਆ ਅੰਕ ਪ੍ਰਾਪਤ ਕਰਕੇ ਪੰਜਾਬ ਦੀ ਚੋਟੀ ਦੀ ਸੰਸਥਾ ਬਣ ਗਈ।ਉਨ੍ਹਾਂ ਕਿਹਾ ਕਿ ਨੈਸ਼ਨਲ ਐਕਰੀਡੇਸ਼ਨ ਐਂਡ ਐਸਸਮੈਂਟ ਕੌਂਸਲ, ਬੰਗਲੌਰ ਵੱਲੋਂ ਏ ਪਲਸ ਗ੍ਰੇਡ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਮਾਨਤਾ ਪ੍ਰਾਪਤ ਕਰਨ ਤੋਂ ਬਾਅਦ ਕਾਲਜ ਲਈ ਇਹ ਇੱਕ ਹੋਰ ਮੀਲ ਪੱਥਰ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media