Monday, September 21, 2026

ਕੜਕਦੀ ਧੁੱਪ ਵਿੱਚ ਲੱਗਿਆ ਭਾਜਪਾ ਦਾ ਪਾਰਟੀ ਬੂਥ

ਅੰਮ੍ਰਿਤਸਰ, 1 ਜੂਨ (ਜਗਦੀਪ ਸਿੰਘ) – ਅੱਤ ਦੀ ਗਰਮੀ ਵਿੱਚ ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਦੀਆਂ ਅੱਜ ਪੰਜਾਬ ਵਿੱਚ ਪਈਆਂ ਵੋਟਾਂ ਦੌਰਾਨ ਅੰਮ੍ਰਿਤਸਰ ਵਿੱਚ ਵੋਟ ਪ੍ਰਤੀਸ਼ਤ ਪੰਜਾਬ ਦੀਆਂ ਹੋਰ ਸੀਟਾਂ ਤੋਂ ਘੱਟ ਰਹੀ। ਤਸਵੀਰ ਵਿੱਚ ਦਿਖਾਈ ਦੇ ਰਹੇ ਹਨ ਸ਼ਹਿਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੇ ਇਲਾਕੇ ਈਸਟ ਮੋਹਨ ਨਗਰ ਵਿਖੇ ਐਸ.ਆਰ.ਮਾਡਲ ਹਾਈ ਸਕੂਲ਼ ‘ਚ ਲੱਗੇ ਪੋਲਿੰਗ ਬੁਥਾਂ 152, 153 ਅਤੇ 154 ਦੇ ਬਾਹਰ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਲਗਾਏ ਗਏ ਪਾਰਟੀ ਬੂਥ ‘ਤੇ ਕੜਕਦੀ ਧੁੱਪ ਵਿੱਚ ਡਿਊਟੀ ਦੇ ਰਹੇ ਨੌਜਵਾਨ ਭਾਜਪਾ ਆਗੁ ਹਰਵਿੰਦਰ ਸਿੰਘ ਅਤੇ ਹੋਰ ਵਰਕਰ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …