Thursday, May 29, 2025
Breaking News

ਭਗਤ ਪੂਰਨ ਸਿੰਘ ਜੀ ਦੀ ਯਾਦ ‘ਚ ਰੇਲਵੇ ਸਟੇਸ਼ਨ ਬਾਹਰ ਸੇਵਾ ਤਪੱਸਿਆ ਦਿਨ ਮਨਾਇਆ

ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਅੱਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਅਤੇ ਭਗਤ ਪੂਰਨ ਸਿੰਘ ਵੱਲੋਂ ਰੇਲਵੇ ਸਟੇਸ਼ਨ ਬਾਹਰ ਅਪਾਹਿਜ਼, ਬਿਮਾਰਾਂ ਮਰੀਜ਼ਾਂ ਦੀ ਸੇਵਾ ਨੂੰ ਯਾਦ ਕਰਦਿਆਂ ਸੇਵਾ ਤਪੱਸਿਆ ਦਿਨ ਮਨਾਇਆ ਗਿਆ।ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਦੀ ਰਹਿਨੁਮਾਈ ਹੇਠ ਇਹ ਤਪਸਿਆ ਦਿਹਾੜਾ ਦੁਪਹਿਰ 12.00 ਵਜੇ ਤੋਂ 3.00 ਵਜੇ ਤੱਕ ਮਨਾਇਆ ਗਿਆ।
ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਅਸਥਾਨ ਤੇ ਮਹਾਨ ਦਰਵੇਸ਼ ਭਗਤ ਪੂਰਨ ਸਿੰਘ ਜੀ ਨੇ ਲੋੜਵੰਦ ਅਪਾਹਿਜ਼ਾਂ ਦੀ ਸੇਵਾ ਮੁਹਿੰਮ ਆਰੰਭ ਕਰਕੇ ਪਿੰਗਲਵਾੜਾ ਹੋਂਦ ਵਿੱਚ ਲਿਆਂਦਾ।ਦੇਸ਼ ਦੀ ਵੰਡ ਤੋਂ ਬਾਅਦ, ਪਹਿਲਾ ਖ਼ਾਲਸਾ ਕਾਲਜ਼ ਅੰਮ੍ਰਿਤਸਰ ਵਿੱਚ ਲੱਗੇ ਰਿਫ਼ਿਊਜ਼ੀ ਕੈਂਪ ਵਿੱਚ ਪੁੱਜ ਕੇ ਸੇਵਾ ਕੀਤੀ।ਇਸ ਕੈਂਪ ਵਿੱਚ 25000 ਸ਼ਰਨਾਰਥੀ ਸਨ।ਉਸ ਸਮੇਂ ਕੈਂਪ ਵਿੱਚ ਲੋੜਵੰਦਾਂ ਦੀ ਸੇਵਾ ਕਰਨ ਵਾਲਾ ਹੋਰ ਕੋਈ ਨਹੀਂ ਸੀ।ਇਹ ਕੈਂਪ 31 ਦਸੰਬਰ 1947 ਤੱਕ ਰਿਹਾ।ਕੁੱਝ ਦੇਰ ਭਗਤ ਜੀ ਨੇ ਚੀਫ਼ ਖ਼ਾਲਸਾ ਦੀਵਾਨ ਦਫ਼ਤਰ ਦੇ ਬਾਹਰ ਸੜਕ ਦੇ ਕੰਢੇ ਤੇ ਹੱਥੀਂ ਸੇਵਾ ਕੀਤੀ।ਉਸ ਤੋਂ ਬਾਅਦ ਰੇਲਵੇ ਸਟੇਸ਼ਨ ਦੇ ਸਾਹਮਣੇ ਟਾਂਗਾ ਸਟੈਂਡ ਦੇ ਫੁੱਟਪਾਥ ’ਤੇ ਕਈ ਮਹੀਨੇ ਅਪਾਹਿਜ਼ਾਂ ਦੀ ਸੇਵਾ ਕਰਦੇ ਰਹੇ।ਇਹ ਸੇਵਾ ਭਗਤ ਜੀ ਨੇ ਜਨਵਰੀ 1948 ਤੋਂ ਆਰੰਭ ਕੀਤੀ।
ਬੁਲਾਰਿਆਂ ਵੱਲੋਂ ਭਗਤ ਪੂਰਨ ਸਿੰਘ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਕੀਤੀ ਨਿਸ਼ਕਾਮ ਸੇਵਾਵਾਂ ਉਪਰ ਬੜੇ ਵਿਸਥਾਰ ਸਹਿਤ ਝਾਤ ਪਈ।ਡਾ. ਕੰੁਵਰ ਵਿਜੈ ਪ੍ਰਤਾਪ ਸਿੰਘ ਵਿਧਾਇਕ ਉਚੇਚੇ ਤੌਰ ‘ਤੇ ਪਹੁੰਚੇ।ਸੇਵਾਦਾਰਾਂ ਵੱਲੋਂ ਪਿੰਗਲਵਾੜਾ ਦਾ ਮੁਫ਼ਤ ਲਿਟਰੇਚਰ ਵੀ ਵੰਡਿਆ ਗਿਆ।ਪ੍ਰੀਤਮ ਢਾਬੇ ਅਤੇ ਜੋਗਿੰਦਰ ਢਾਬੇ ਵਾਲਿਆਂ ਨੇ ਲੰਗਰ ਦੀ ਸੇਵਾ ਨਿਭਾਈ।
ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ ਪਿੰਗਲਵਾੜਾ ਸੋਸਾਇਟੀ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ ਪਿੰਗਲਵਾੜਾ ਸੋਸਾਇਟੀ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਪ੍ਰੀਤਇੰਦਰਜੀਤ ਕੌਰ ਮੈਂਬਰ ਪਿੰਗਲਵਾੜਾ ਸੋਸਾਇਟੀ, ਪਰਮਿੰਦਰਜੀਤ ਸਿੰਘ ਭੱਟੀ ਮੁੱਖ ਪ੍ਰਸ਼ਾਸਕ ਪਿੰਗਲਵਾੜਾ ਅੰਮ੍ਰਿਤਸਰ, ਅਮਰਜੀਤ ਸਿੰਘ ਗਿੱਲ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਡਾ. ਨਿਰਮਲ ਸਿੰਘ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਸੁਰਿੰਦਰ ਕੌਰ ਭੱਟੀ, ਗੁਲਸ਼ਨ ਰੰਜਨ ਮੈਡੀਕਲ ਸ਼ੋਸਲ ਵਰਕਰ ਅੰਮ੍ਰਿਤਸਰ, ਹਰਪਾਲ ਸਿੰਘ ਮੈਡੀਕਲ ਸ਼ੋਸਲ ਵਰਕਰ ਪਲਸੋਰਾ, ਨਰਿੰਦਰਪਾਲ ਸਿੰਘ ਸੋਹਲ, ਬਲਵਿੰਦਰ ਸਿੰਘ ਸਾਂਘਣਾ, ਮਾਸਟਰ ਅਜੀਤ ਸਿੰਘ, ਪਵਨ ਸ਼ਰਮਾ, ਲਖਬੀਰ ਸਿੰਘ ਲੱਖਾ, ਸ਼ਲਇੰਦਰਜੀਤ ਸਿੰਘ, ਰਵਿੰਦਰ ਸਿੰਘ ਗੁਰਿੰਦਰ ਸਿੰਘ ਪ੍ਰਿੰਟਵੈਲ, ਪੁਸ਼ਪਿੰਦਰ ਸਿੰਘ ਟਾਟਾ ਕੰਪਨੀ, ਗੁਰਬਖਸ਼ ਸਿੰਘ ਬੱਗਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਏਕ ਜੋਤ ਲੰਗਰ ਸੁਸਾਇਟੀ ਅਵਤਾਰ ਸਿੰਘ ਘੁੱਲਾ ਆਦਿ ਸਾਥੀ ਸੇਵਾ ਵਿੱਚ ਹਾਜ਼ਰ ਸਨ।ਤ੍ਰਿਲੋਕ ਸਿੰਘ ਚੀਫ ਏਰੀਆ ਮੈਨੇਜਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਅਤੇ ਸਹਾਇਕ ਦਲਜੀਤ ਸਿੰਘ ਖਾਸ ਤੌਰ ‘ਤੇ ਹਾਜ਼ਰੀ ਭਰੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫਬਤ-2025 ਪ੍ਰਦਰਸ਼ਨੀ ਸਫਲਤਾਪੂਰਵਕ ਸੰਪਨ

ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਹੁਨਰ ਦਾ ਜਸ਼ਨ, ਡੀਨ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 27 …