ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਜੂਨ 2024
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ ਕੋਰਸਾਂ ਜਿਵੇਂ ਕਿ ਐਮ.ਬੀ.ਏ
(ਐਫ.ਵਾਈ.ਆਈ.ਪੀ) (ਵਿਦ ਡਿਊਲ ਸਪੈਸ਼ਲਾਈਜ਼ੇਸ਼ਨ)/ ਐਮ.ਬੀ.ਏ (ਐਫ.ਵਾਈ.ਆਈ.ਪੀ) (ਫਾਈਨਾਂਸ) / ਐਮ.ਕਾਮ (ਐਫ.ਵਾਈ.ਆਈ.ਪੀ) / ਐਮ.ਸੀ.ਏ ((ਐਫ.ਵਾਈ.ਆਈ.ਪੀ) / ਮਾਸਟਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ (ਐਫ.ਵਾਈ.ਆਈ.ਪੀ) / ਮਾਸਟਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ (ਐਫ.ਵਾਈ.ਆਈ.ਪੀ)/ ਐਮ.ਐਸ.ਸੀ (ਕੰਪਿਊਟੇਸ਼ਨਲ ਸਟੈਟਿਸਟਿਕਸ ਐਂਡ ਡਾਟਾ ਐਨਾਲਿਟਿਕਸ) (ਐਫ.ਵਾਈ.ਆਈ.ਪੀ) / ਐਮ.ਐਸ.ਸੀ ਇਕਨਾਮਿਕਸ (ਐਫ.ਵਾਈ.ਆਈ.ਪੀ)/ ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ (ਐਫ.ਵਾਈ.ਆਈ.ਪੀ) / ਐਮ.ਏ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ (ਐਫ.ਵਾਈ.ਆਈ.ਪੀ) / ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਗਰੀ ਸਟੋਰੇਜ ਅਤੇ ਸਪਲਾਈ ਚੇਨ)/ਬੀਏ ਸੋਸ਼ਲ ਸਾਇੰਸਜ਼ (4 ਸਾਲਾ) ਆਦਿ ਵਿਚ ਦਾਖਲੇ ਲਈ ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ 2024 ਮਿਤੀ 24 ਜੂਨ ਨੂੰ ਲਿਆ ਜਾ ਰਿਹਾ ਹੈ, ਜਿਸ ਵਿਚ 20 ਜੂਨ ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਪ੍ਰੀਖਿਆ ਦੇ ਕੋ-ਆਰਡੀਨੇਟਰ ਪ੍ਰੋਫੈਸਰ (ਡਾ.) ਵਿਕਰਮ ਸੰਧੂ ਨੇ ਦੱਸਿਆ ਕਿ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 20 ਜੂਨ 2024 ਹੈ ਅਤੇ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ <https://gnduadmissions.org/> `ਤੇ ਅਪਲਾਈ ਕਰਨ ਉਪਰੰਤ ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰੀਖਿਆ 24 ਜੂਨ 2024 ਨੂੰ ਯੂਨੀਵਰਸਿਟੀ ਕੈਂਪਸ ਵਿੱਚ ਵੱਖ-ਵੱਖ ਕੇਂਦਰਾਂ ਵਿੱਚ ਕਰਵਾਈ ਜਾਵੇਗੀ ਅਤੇ 28 ਜੂਨ 2024 ਤੋਂ ਕੌਂਸਲਿੰਗ ਸ਼ੁਰੂ ਹੋਵੇਗੀ।ਉਨ੍ਹਾਂ ਦੱਸਿਆ ਕਿ ਵਿਦਿਆਰਥੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਦਾਖਲੇ ਲਈ ਟੈਸਟ ਅਤੇ ਕਾਊਂਸਲਿੰਗ ਨਾਲ ਸਬੰਧਤ ਵੱਖ-ਵੱਖ ਅਪਡੇਟ ਸੂਚਨਾ ਸਮੇਂ-ਸਮੇਂ `ਤੇ ਯੂਨੀਵਰਸਿਟੀ ਦੀ ਵੈਬਸਾਈਟ ਉਪਰ ਵੇਖੀ ਜਾ ਸਕਦੀ ਹੈ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media