ਅੰਮ੍ਰਿਤਸਰ, 17 ਜੂਨ (ਸੁਖਬੀਰ ਸਿੰਘ) – ਮੁਸਲਿਮ ਭਾਈਚਾਰੇ ਦਾ ਮੁੱਖ ਤਿਉਹਾਰ ਈਦ-ਉਲ-ਅਜ਼ਹਾ ਯਾਨੀ ਬਕਰੀਦ ਸੋਮਵਾਰ ਨੂੰ ਮਨਾਈ ਗਈ ਅਤੇ ਅੰਮ੍ਰਿਤਸਰ
ਦੀਆਂ ਵੱਖ-ਵੱਖ ਮਸਜਿਦਾਂ ਅਤੇ ਈਦਗਾਹਾਂ ਵਿੱਚ ਨਮਾਜ਼ ਅਦਾ ਕਰਕੇ ਆਪਸੀ ਸਦਭਾਵਨਾ, ਅੰਨ ਸ਼ਾਂਤੀ ਦੀ ਕਾਮਨਾ ਕੀਤੀ ਗਈ।ਵਿਧਾਨ ਸਭਾ ਹਲਕਾ ਕੇਂਦਰੀ ਦੇ ਵਿਧਾਇਕ ਡਾ: ਅਜੇ ਗੁਪਤਾ ਨੇ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ, ਹੋਟਲ ਰਮਾਦਾ ਦੇ ਸਾਹਮਣੇ ਸਥਿਤ ਮਸਜਿਦ ਅਤੇ ਬਾਜ਼ਾਰ ਸਿਰਕੀਬੰਦਾ ਸਥਿਤ ਮਸਜਿਦ ਦਾ ਦੌਰਾ ਕਰਕੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਵਧਾਈ ਦਿੱਤੀ।ਵਿਧਾਇਕ ਡਾ: ਗੁਪਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਕਰੀਦ ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ।ਉਨ੍ਹਾਂ ਕਿਹਾ ਕਿ ਇਸਲਾਮ ਧਰਮ ਵਿੱਚ ਬਕਰੀਦ ਦਾ ਦਿਨ ਕੁਰਬਾਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਹਾਲ ਬਜ਼ਾਰ ਜਾਮਾ ਮਸਜਿਦ ਵਿਖੇ ਯੂਸਫ ਖਾਨ ਨੇ ਵਿਧਾਇਕ ਡਾ. ਗੁਪਤਾ ਦਾ ਧੰਨਵਾਦ ਕੀਤਾ ਅਤੇ ਉਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ।ਹੋਟਲ ਰਮਾਦਾ ਸਾਹਮਣੇ ਮਸਜਿਦ ਵਿਖੇ ਆਉਣ `ਤੇ ਖੁਰਸ਼ੀਦ ਅਹਿਮਦ ਨੇ ਵਿਧਾਇਕ ਡਾ. ਗੁਪਤਾ ਦਾ ਸ਼ੁਕਰਾਨਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media