ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਨਸ਼ਾਮ ਸ਼ਾਮ ਥੋਰੀ ਨੇ ਜਿਲ੍ਹੇ ਦੇ ਦਿਵਿਆਂਗ ਵਿਅਕਤੀਆਂ ਰੁਜ਼ਗਾਰ ਦੇਣ ਦਾ ਬੀੜਾ ਵੀ ਚੁੱਕਿਆ
ਹੈ।ਇਸ ਬਾਬਤ ਉਹਨਾਂ ਨੇ ਗੈਰ ਸਰਕਾਰੀ ਸੰਸਥਾ ਨਿਊ ਮੋਸ਼ਨ ਨਾਲ ਗੱਲਬਾਤ ਕਰਕੇ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਵੀਲ ਚੇਅਰਾਂ ਮੁਹੱਈਆ ਕਰਾਉਣ ਦੇ ਪ੍ਰਬੰਧ ਕੀਤੇ ਹਨ।ਜਿਲ੍ਹਾ ਭਲਾਈ ਅਫਸਰ ਪਲਵ ਸ੍ਰੇਸ਼਼ਟਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਵਹੀਲ ਚੇਅਰਾਂ ਦੇਣ ਉਪਰੰਤ ਜਮੈਟੋ ਕੰਪਨੀ ਦੇ ਰਾਹੀਂ ਡਿਲੀਵਰੀ ਦਾ ਕੰਮ ਦਿਵਾਇਆ ਜਾਵੇਗਾ।ਉਹਨਾਂ ਕਿਹਾ ਕਿ ਇਸ ਲਈ ਸਬੰਧਤ ਸੰਸਥਾ ਨਾਲ ਰਾਬਤਾ ਕਰ ਲਿਆ ਹੈ।ਉਹਨਾਂ ਨੇ ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈਣ ਲਈ ਜਿਲ੍ਹਾ ਰੁਜ਼ਗਾਰ ਦਫਤਰ ਅੰਮ੍ਰਿਤਸਰ ਦੇ ਡਿਪਟੀ ਸੀ.ਈ.ਓ ਤੀਰਥ ਪਾਲ ਸਿੰਘ ਨਾਲ ਤਾਲਮੇਲ ਕਰ ਕੇ ‘ਤੇ ਆਪਣਾ ਬੇਨਤੀ ਪੱਤਰ ਜਮਾਂ ਕਰਵਾਉਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media