ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਇੱਕ ਰੁੱਖ ਇੱਕ ਸੰਕਲਪ ਪ੍ਰੋਜੈਕਟ ਅਧੀਨ ਭਾਰਤ ਵਿਕਾਸ ਪ੍ਰੀਸ਼ਦ (ਐਸ.ਯੂ.ਐਸ) ਵਲੋਂ ਸ਼ਹੀਦ ਊਧਮ ਸਿੰਘ
ਯਾਦਗਾਰ ਬਠਿੰਡਾ ਰੋਡ ਸੁਨਾਮ ਵਿਖੇ ਸੂਬਾਈ ਵਾਤਾਵਰਨ ਮੁਖੀ ਗੋਪਾਲ ਸ਼ਰਮਾ ਅਤੇ ਕਲੱਬ ਪ੍ਰਧਾਨ ਅਨਿਲ ਜੈਨ ਦੀ ਅਗਵਾਈ ਹੇਠ ਭਾਰਤ ਵਿਕਾਸ ਪ੍ਰੀਸ਼ਦ ਵਲੋਂ ‘ਇੱਕ ਬੂਟਾ, ਇੱਕ ਸੰਕਲਪ ਤਹਿਤ ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਰੁੱਖ ਲਗਾਏ ਗਏ।ਕਲੱਬ ਦੇ ਜਨਰਲ ਸਕੱਤਰ ਜਤਿੰਦਰ ਜੈਨ, ਪ੍ਰੋਜੈਕਟ ਚੇਅਰਮੈਨ ਪ੍ਰਵੀਨ ਗਰਗ, ਰਾਜੇਸ਼ ਗਰਗ ਅਤੇ ਸੁਨਾਮ ਦੇ ਵਾਤਾਵਰਣ ਮੁਖੀ ਐਡਵੋਕੇਟ ਸਾਹਿਲ ਬਾਂਸਲ ਨੇ ਵਰਕਰਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਨਿਲ ਜੈਨ, ਜਤਿੰਦਰ ਜੈਨ, ਦਿਨੇਸ਼ ਗੁਪਤਾ, ਰਾਕੇਸ਼ ਕੁਮਾਰ, ਗੋਪਾਲ ਸ਼ਰਮਾ, ਸ਼ਾਮ ਲਾਲ ਸਿੰਗਲਾ, ਮਨਪ੍ਰੀਤ ਬਾਂਸਲ, ਬਲਵਿੰਦਰ ਭਾਰਦਵਾਜ, ਜਗਜੀਤ ਸੱਗੂ, ਪ੍ਰਭਾਤ ਜ਼ਿੰਦਲ, ਨਰਿੰਦਰ ਸ਼ਰਮਾ, ਸੁਰੇਸ਼ ਕਾਨੂੰਗੋ, ਪਰਵੀਨ ਗਰਗ, ਰਾਜੇਸ਼ ਗਰਗ, ਸ਼ਿਵ ਜ਼ਿੰਦਲ, ਮਨਦੀਪ ਕੁਮਾਰ, ਸ਼ਸ਼ੀ ਬਾਲਾ ਅਤੇ ਸੀਮਾ ਰਾਣੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media