ਸੰਗਰੂਰ, 19 ਅਗਸਤ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਨੇ ਤੀਆਂ ਦਾ ਤਿਉਹਾਰ ਸਥਾਨਕ ਹੋਟਲ ਵਿਖੇ ਲਾਇਨ ਜਸਪਾਲ ਸਿੰਘ ਰਤਨ
ਦੀ ਪ੍ਰਧਾਨਗੀ ਵਿੱਚ ਧੂਮ ਧਾਮ ਨਾਲ ਮਨਾਇਆ।ਪ੍ਰੋਗਰਾਮ ਦੇ ਚੇਅਰਪਰਸਨ ਲਾਇਨੇਡ ਵੀਨਾ ਭੱਲਾ, ਲਾਇਨੇਡ, ਕਮਲਜੀਤ ਕੌਰ ਅਤੇ ਲਾਇਨੇਡ ਅਨੀਤਾ ਗੋਇਲ ਵਲੋਂ ਸ਼ਾਨਦਾਰ ਤਰੀਕੇ ਨਾਲ ਸਮਾਰੋਹ ਦਾ ਪਲਾਨ ਕੀਤਾ ਹੋਇਆ ਸੀ।ਲਾਇਨ ਕਲੱਬ ਦੇ ਸਾਰੇ ਪਰਿਵਾਰਾਂ ਨੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ।ਲਾਈਨ ਲੇਡੀਜ਼ ਵਲੋਂ ਗਿੱਧਾ, ਕਿੱਕਲੀ ਤੇ ਪੁਰਾਤਨ ਸੱਭਿਆਚਾਰਕ ਬੋਲੀਆਂ ਪਾ ਕੇ ਤੀਆਂ ਦੀ ਸ਼ੁਰੂਆਤ ਕੀਤੀ ਗਈ।ਸਟੇਜ ਨੂੰ ਸੱਭਿਆਚਾਰ ਦੀ ਝਲਕ ਚਰਖੇ, ਲਾਲਟੈਣਾਂ, ਪੱਖੀਆਂ, ਗੋਲੇ ਅਤੇ ਪੀੜ੍ਹੀਆਂ ਨਾਲ ਸਜਾਇਆ ਗਿਆ।ਇਹ ਪ੍ਰੋਗਰਾਮ ਸ਼ਾਮੀਂ ਪੰਜ ਵਜੇ ਸ਼ੂਰੂ ਹੋਇਆ ਤੇ ਸ਼ਾਮ ਦੇ ਅੱਠ ਵਜੇ ਤੱਕ ਗਿੱਧੇ ਦੀ ਗੂੰਜ਼ ਆਉਂਦੀ ਰਹੀ। ਇਸ ਉਪਰੰਤ ਸਾਰੇ ਲਾਇਨ ਮੈਂਬਰਾਂ ਨੇ ਆਫੀਸ਼ੀਅਲ ਜਨਰਲ ਬਾਡੀ ਮੀਟਿੰਗ ਕੀਤੀ।ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਕੁੱਝ ਮਤੇ ਜੋ ਬੀ.ਓ.ਡੀ ਦੀ ਮੀਟਿੰਗ ਵਿੱਚ ਵਿਚਾਰੇ ਗਏ ਸਨ ਨੂੰ ਸਹਿਮਤੀ ਦਾ ਪ੍ਰਗਟਾਵਾ ਦੇ ਕੇ ਪਾਸ ਕੀਤਾ ਗਿਆ।ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੇ ਪ੍ਰਧਾਨ ਜਸਪਾਲ ਸਿੰਘ ਰਤਨ ਨੇ ਆਏ ਮੈਬਰਾਂ ਨੂੰ ‘ਜੀ ਆਇਆਂ’ ਕਿਹਾ।ਮੰਚ ਸੰਚਾਲਨ ਕਲੱਬ ਦੇ ਸਕੱਤਰ ਡਾਕਟਰ ਪ੍ਰਿਤਪਾਲ ਸਿੰਘ ਨੇ ਕੀਤਾ।ਪ੍ਰੋਗਰਾਮ ਦੀ ਸਮਾਪਤੀ ਇਸ ਸੁਨੇਹੇ ਨਾਲ ਕੀਤੀ ਗਈ ਕਿ :
ਜੇ ਧੀਆਂ ਨੇ ਤਾਂ ਤੀਆਂ ਨੇ,
ਧੀਆਂ ਨੇ ਤਾਂ ਕੰਜ਼ਕਾਂ ਦੀ ਪੂਜਾ ਹੈ,
ਧੀਆਂ ਨੇ ਤਾਂ ਨੂਹਾਂ ਨੇ,
ਧੀਆਂ ਨੇ ਤਾਂ ਸੰਸਾਰ ਹੈ।
ਇਸ ਪ੍ਰੋਗਰਾਮ ਵਿੱਚ ਜ਼ੋਨ ਚੇਅਰਮੈਨ ਲਾਇਨ ਇੰਜ: ਵਿਨੋਦ ਦੀਵਾਨ ਵਿਸ਼ੇਸ ਤੌਰ ‘ਤੇ ਹਾਜ਼ਰ ਹੋਏ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media