ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਅੱਜ ਮਿਤੀ 07.01.2025 ਨੂੰ ਯੋਗਤਾ ਮਿਤੀ
01.01.2025 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਗਈ।ਵਧੀਕ ਜਿਲ੍ਹਾ ਚੋਣ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਜੋਤੀ ਬਾਲਾ ਮੱਟੂ ਪੀ.ਸੀ.ਐਸ ਵਲੋਂ ਜਿਲ੍ਹੇ ਦੇ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ।ਉਹਨਾ ਦੱਸਿਆ ਕਿ ਜਿਲ੍ਹੇ ਵਿੱਚ ਪੈਂਦੇ 11 ਵਿਧਾਨ ਸਭਾ ਚੋਣ ਹਲਕਿਆਂ ਦੀ ਵੋਟਰ ਸੂਚੀ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ ਦੇ ਦਫ਼ਤਰ, ਸਮੂਹ ਪੋਲਿੰਗ ਬੂਥਾਂ ਅਤੇ ਬੀ.ਐਲ.ਓ ਪਾਸ ਦੇਖਣ ਲਈ ਉਪਲੱਬਧ ਹੋਵੇਗੀ।ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਜਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੀ ਵੋਟਰ ਸੂਚੀ ਸਮੇਤ ਪੈਨ ਡਰਾਇਵ (ਬਿਨਾ ਫੋਟੋ) ਮੀਟਿੰਗ ਵਿੱਚ ਸਪਲਾਈ ਕੀਤੀ ਗਈ।
ਇਸ ਮੌਕੇ ਵਧੀਕ ਜਿਲ੍ਹਾ ਚੋਣ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਵਲੋਂ ਹਾਜ਼ਰ ਆਏ ਰਾਜਸੀ ਪਾਰਟੀ ਦੇ ਨੁਮਾਇੰਦੇ ਨੂੰ ਵੋਟਰ ਸੂਚੀ ਦੇ ਵੇਰਵੇ (ਪੋਲਿੰਗ ਸਟੇਸ਼ਨ ਦਾ ਨਾਮ, ਪਿੰਡ ਦਾ ਨਾਮ, ਸਕੈਸ਼ਨ) ਚੈਕ ਕਰਨ ਦੀ ਹਦਾਇਤ ਕੀਤੀ ਗਈ ਤਾ ਜੋ ਕੋਈ ਤਰੁਟੀ ਜਾ ਖਾਮੀ ਪਾਏ ਜਾਣ ਤੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨਾਲ ਤਾਲਮੇਲ ਕਰਕੇ ਉਹਨਾ ਨੂੰ ਦਰੁਸਤ ਕਰਵਾ ਲਿਆ ਜਾਵੇ।ਇਸ ਮੀਟਿੰਗ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ (ਸ਼ਹਿਰੀ) ਵਲੋਂ ਵਰੁਣ ਪਾਰਸ, ਇੰਡੀਅਨ ਨੈਸ਼ਨਲ ਕਾਂਗਰਸ (ਦਿਹਾਂਤੀ) ਵਲੋਂ ਹਰਗੁਰਿੰਦਰ ਸਿੰਘ ਗਿੱਲ, ਬਹੁਜਨ ਸਮਾਜ ਪਾਰਟੀ (ਦਿਹਾਤੀ) ਵੱਲੋਂ ਜਗਦੀਸ਼ ਦੁੱਗਲ, ਬਹੁਜਨ ਸਮਾਜ ਪਾਰਟੀ (ਸ਼ਹਿਰੀ) ਵਲੋਂ ਤਾਰਾਚੰਦ ਭਗਤ, ਕਮਿਊਨਿਸਟ ਪਾਰਟੀ ਵਲੋਂ ਸ਼੍ਰੀ ਸ਼ਮਸ਼ੇਰ ਨਾਥ, ਕਮਿਊਨਿਸਟ ਪਾਰਟੀ ਆਫ ਇੰਡੀਆ (ਐਮ) ਵਲੋਂ ਚਰਨਜੀਤ ਅਤੇ ਕਿਰਪਾ ਰਾਮ ਅਤੇ ਆਮ ਆਦਮੀ ਪਾਰਟੀ (ਸ਼ਹਿਰੀ) ਵਲੋਂ ਸਰਬਜੀਤ ਸਿੰਘ ਹਾਜ਼ਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media