Monday, April 27, 2026

ਨਵੇਂ ਸਾਲ ਦੀ ਆਮਦ ‘ਤੇ ਜਿਲ੍ਹਾ ਬਾਰ ਐਸੋਸੀਏਸ਼ਨ ਨੇ ਕਰਵਾਇਆ ਧਾਰਮਿਕ ਸਮਾਗਮ

ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਹਰ ਸਾਲ ਦੀ ਤਰ੍ਹਾਂ ਜਿਲ੍ਹਾ ਬਾਰ ਐਸੋਸੀਏਸ਼ਨ ਜੁਡੀਸ਼ੀਅਲ ਅਫਸਰ ਸਾਹਿਬਾਨ ਅਤੇ ਕਲਰਕ ਐਸੋਸੀੲਸ਼ਨ ਵਲੋਂ ਨਵੇਂ ਸਾਲ ਦੀ ਆਮਦ ਤੇ ਧਾਰਮਿਕ ਸਮਾਗਮ ਸੁਖਜਿੰਦਰ ਸਿੰਘ ਢੀਂਡਸਾ ਪ੍ਧਾਨ, ਸਿਮਰਦੀਪ ਸਿੰਘ ਬਲੱਗਣ ਸਕੱਤਰ ਅਤੇ ਐਡਵੋਕੇਟ ਨਰਿੰਦਰ ਪਾਲ ਸਿੰਘ ਸਾਹਨੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਕੀਤੇ ਇਸ ਸਮਾਗਮ ਦੀ ਸ਼ੁਰੂਆਤ ਪ੍ਰੀਤਮ ਸਿੰਘ ਦੀ ਅਗਵਾਈ ਵਿੱਚ ਸੰਗਤੀ ਰੂਪ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ. ਜਿਸ ਵਿੱਚ ਜਗਜੀਤ ਸਿੰਘ ਭਿੰਡਰ, ਅਵਤਾਰ ਸਿੰਘ, ਮਹਿੰਦਰ ਪਾਲ ਸਿੰਘ ਪਾਹਵਾ, ਹਰਭਜਨ ਸਿੰਘ ਭੱਟੀ, ਜਸਵਿੰਦਰ ਪਾਲ ਸਿੰਘ, ਬਲਵੰਤ ਸਿੰਘ, ਜਸਵੀਰ ਸਿੰਘ ਖਾਲਸਾ, ਚਰਨਜੀਤ ਪਾਲ ਸਿੰਘ, ਗੁਰਪ੍ਰੀਤ ਸਿੰਘ, ਸਮਰਪ੍ਰੀਤ ਸਿੰਘ, ਰੇਖਾ ਰਾਣੀ, ਕਿਰਨ ਦੂਆ, ਰਾਜਵੰਤ ਕੌਰ, ਪਿ੍ਤਪਾਲ ਕੌਰ ਸਾਹਨੀ ਆਦਿ ਨੇ ਸੇਵਾ ਨਿਭਾਈ।
ਸੁਸਾਇਟੀ ਦੇ ਕੀਰਤਨੀਏ ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਭਾਈ ਗੁਰਿੰਦਰ ਸਿੰਘ ਗੁਜਰਾਲ, ਭਾਈ ਅਮਰਜੀਤ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ ਅਤੇ ਗੁਰਿੰਦਰ ਸਿੰਘ ਗੁਜਰਾਲ ਨੇ ਸ਼ਬਦ ਵਿਆਖਿਆ ਕਰਦਿਆਂ ਨਾਮ ਜਪਣ ਤੇ ਸਤਸੰਗਤਿ ਦੀ ਮਹਿਮਾ ਤੇ ਵਿਚਾਰ ਕੀਤੀ।ਤਪਿੰਦਰ ਸਿੰਘ ਸੋਹੀ (ਓ.ਐਸ.ਡੀ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ), ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ, ਡਾ: ਗੁਨਿੰਦਰਜੀਤ ਸਿੰਘ ਜਵੰਦਾ ਚੇਅਰਮੈਨ ਇਨਫੋਟੈਕ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ, ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਯੋਜਨਾ ਬੋਰਡ, ਮੁਨੀਸ਼ ਸਿੰਗਲਾ ਜਿਲ੍ਹਾ ਅਤੇ ਸੈਸ਼ਨ ਜੱਜ ਤੇ ਉਹਨਾਂ ਦੇ ਸਾਥੀ ਸਾਰੇ ਜੱਜ ਸਾਹਿਬਾਨ, ਗੁਰਤੇਜ ਸਿੰਘ ਗਰੇਵਾਲ ਮੈਂਬਰ ਪੰਜਾਬ ਤੇ ਹਰਿਆਣਾ ਬਾਰ ਕੌਂਸਲ, ਪਰਮਿੰਦਰ ਸਿੰਘ ਗਰੇਵਾਲ ਐਡੀਸ਼ਨਲ ਜਿਲ੍ਹਾ ਜੱਜ ਮਾਲੇਰਕੋਟਲਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੁਰੂ ਸਾਹਿਬ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਨਰਿੰਦਰ ਪਾਲ ਸਿੰਘ ਸਾਹਨੀ ਦੇ ਸਟੇਜ਼ ਸੰਚਾਲਨ ਅਧੀਨ ਸੁਖਜਿੰਦਰ ਸਿੰਘ ਢੀਂਡਸਾ, ਗੁਰਤੇਜ ਸਿੰਘ ਗਰੇਵਾਲ ਨੇ ਬਾਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਮੈਂਬਰਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ।ਸੁਸਾਇਟੀ ਵੱਲੋਂ ਮੁਨੀਸ਼ ਸਿੰਗਲਾ ਜ਼ਿਲਾ ਸੈਸ਼ਨ ਜੱਜ, ਸੁਖਜਿੰਦਰ ਸਿੰਘ ਢੀਂਡਸਾ ਪ੍ਰਧਾਨ ਤੇ ਸਿਮਰਦੀਪ ਸਿੰਘ ਬਲੱਗਣ ਸਕੱਤਰ ਬਾਰ ਐਸੋਸੀਏਸ਼ਨ ਨੂੰ ਸਨਮਾਨਿਤ ਕੀਤਾ, ਜਦੋਂ ਕਿ ਸਿਮਰਦੀਪ ਸਿੰਘ ਬਲੱਗਣ ਸਕੱਤਰ ਦੇ ਮੰਚ ਸੰਚਾਲਨ ਅਧੀਨ ਵਿਸ਼ੇਸ਼ ਸਖਸ਼ੀਅਤਾਂ ਦੇ ਨਾਲ ਸੁਨਾਮ, ਮਲੇਰਕੋਟਲਾ, ਧੂਰੀ, ਮੂਨਕ ਆਦਿ ਬਾਰ ਦੇ ਪ੍ਰਧਾਨ, ਨੁਮਾਇੰਦਿਆਂ ਅਤੇ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਜਸਵਿੰਦਰ ਸਿੰਘ ਸਾਹਨੀ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਅਸ਼ਵਨੀ ਕੁਮਾਰ, ਯੁਗੇਸ਼ ਗੁਪਤਾ, ਬੇਅੰਤ ਸਿੰਘ ਛਾਜਲੀ, ਦਲਜੀਤ ਸਿੰਘ ਸ਼ੇਖੋਂ, ਬਲਵੰਤ ਸਿੰਘ ਢੀਂਡਸਾ, ਗੁਰਬਚਨ ਸਿੰਘ ਨਹਿਲ, ਨਰਪਾਲ ਸਿੰਘ ਧਾਲੀਵਾਲ, ਜਸਬੀਰ ਸਿੰਘ ਸਰਾਓ, ਗੁਰਿੰਦਰ ਪਾਲ ਕਰਤਾਰ ਪੁਰਾ, ਸਤਵੀਰ ਸਿੰਘ ਮੰਡੇਰ, ਰਣਜੀਤ ਸਿੰਘ ਦਿਉਲ, ਰਣਧੀਰ ਸਿੰਘ ਭੰਗੂ, ਕੁਲਦੀਪ ਜੈਨ, ਅਮਨਦੀਪ ਸਿੰਘ ਗਰੇਵਾਲ, ਜਤਿੰਦਰ ਕੁਮਾਰ ਭਵਾਨੀਗੜ੍ਹ, ਗੌਰਵ ਗਰਗ ਲਹਿਰਾ, ਗੁਰਪ੍ਰੀਤ ਸਿੰਘ ਮਾਨ, ਇੰਦਰਪਾਲ ਸਿੰਘ ਧਾਂਦਲੀ, ਰਾਜਬੀਰ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਨਮੋਲ, ਕੁਲਵਿੰਦਰ ਸਿੰਘ ਤੂਰ, ਅਜੈਪਾਲ ਸਿੰਘ ਅਕੋਈ, ਗੁਰਪ੍ਰੀਤ ਸਿੰਘ ਚੱਠਾ, ਅਰਸ਼ਦੀਪ ਸਿੰਘ ਚੰਦੋਆਣਾ, ਗੁਰਸੇਵਕ ਸਿੰਘ ਸਿੱਧੂ, ਚਮਕੌਰ ਸਿੰਘ ਲਿੱਟ, ਰਾਜ ਕੁਮਾਰ ਗੋਇਲ ਸਮੇਤ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਤੇ ਉਹਨਾਂ ਦੇ ਕਲਰਕਾਂ ਨੇ ਸ਼ਮੂਲੀਅਤ ਕੀਤੀ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …