ਅਜਨਾਲਾ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਦੇ ਚਾਰ ਪਿੰਡਾਂ ਜਗਦੇਵ ਖੁਰਦ,
ਸਾਰੰਗਦੇਵ, ਕਾਮਲਪੁਰਾ ਅਤੇ ਮੱਦੂਸਾਂਗਾ ਵਿੱਚ ਲਗਭਗ 54 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਪਸੂ ਡਿਸਪੈਂਸਰੀਆਂ ਦੇ ਉਦਘਟਨ ਕਰਨ ਮਗਰੋਂ ਐਲਾਨ ਕੀਤਾ ਕਿ ਅਜਨਾਲਾ ਹਲਕੇ ਦੇ ਹਰੇਕ ਪਿੰਡ ਨੂੰ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਪਸ਼ੂ ਡਿਸਪੈਂਸਰੀ ਦੀ ਸਹੂਲਤ ਮਿਲੇਗੀ।ਉਹਨਾਂ ਕਿਹਾ ਕਿ ਇਹ ਡਿਸਪੈਂਸਰੀਆਂ ਦੇ ਨਾਲ ਨਾਲ ਹੋਰ ਡਿਸਪੈਂਸਰੀ ਦਾ ਕੰਮ ਵੀ ਚੱਲ ਰਿਹਾ ਹੈ, ਜੋ ਕਿ 31 ਮਾਰਚ ਤੱਕ ਪੂਰਾ ਹੋਵੇਗਾ ਅਤੇ ਬਾਕੀ ਡਿਸਪੈਂਸਰੀਆਂ ਦਾ ਕੰਮ ਨਵੇਂ ਬਜ਼ਟ ਵਿੱਚੋਂ ਪੈਸੇ ਮਿਲਣ ਮਗਰੋਂ ਸ਼ੁਰੂ ਕਰਵਾਇਆ ਜਾਵੇਗਾ, ਪਰ ਇਹ ਸਹੂਲਤ ਇਨਾਂ ਕਿਸਾਨਾਂ ਨੂੰ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਇਸ ਦੇ ਨਾਲ-ਨਾਲ ਪੰਚਾਇਤ ਘਰਾਂ ਦਾ ਕੰਮ ਵੀ ਪਿੰਡਾਂ ਵਿੱਚ ਚੱਲ ਰਿਹਾ ਹੈ, ਜੋ ਕਿ ਛੇਤੀ ਹੀ ਪੂਰਾ ਹੋਵੇਗਾ।ਧਾਲੀਵਾਲ ਨੇ ਦੱਸਿਆ ਕਿ ਧੁੱਸੀ ਬੰਨ ਦੇ ਨਾਲ ਨਾਲ 78 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਮੌਸਮ ਬਦਲਣ ਦੇ ਨਾਲ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਕੇਂਦਰ ਵਲੋਂ ਕਿਸਾਨਾਂ ਨੂੰ ਗੱਲਬਾਤ ਲਈ ਦਿੱਤੇ ਗਏ ਸੱਦੇ ਦਾ ਸਵਾਗਤ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਤੋਂ ਕੇਂਦਰ ਅਣਜਾਣ ਨਹੀਂ ਹੈ।ਹੁਣ ਕੇਂਦਰ ਸਰਕਾਰ ਨੂੰ ਮੀਟਿੰਗਾਂ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਬਲਕਿ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਗਾਂ ਪ੍ਰਵਾਨ ਕਰਕੇ ਐਲਾਨ ਕਰਨਾ ਚਾਹੀਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media