Saturday, February 21, 2026

ਡੀ.ਏ.ਵੀ ਪਬਲਿਕ ਸਕੂਲ ‘ਚ ਹੋਈ ਸਹੋਦਿਆ ਸਕੂਲਜ਼ ਅੰਮ੍ਰਿਤਸਰ ਜ਼ੋਨ ਦੇ ਪ੍ਰਿੰਸੀਪਲਾਂ ਦੀ ਮੀਟਿੰਗ

ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ) – ਸਹੋਦਿਆ ਸਕੂਲ ਕੰਪਲੈਕਸ ਦੀ ਅਗਵਾਈ ਹੇਠ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ ਵਿਖੇ ਸੀ.ਬੀ.ਐਸ.ਈ ਬੋਰਡ ਪ੍ਰੀਖਿਆ ਨਾਲ ਸੰਬੰਧਤ ਪ੍ਰਿੰਸੀਪਲਾਂ ਦੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਪ੍ਰਿੰਸੀਪਲ ਡਾ. ਅਨੀਤਾ ਭੱਲਾ, ਡਾਇਰੈਕਟਰ, ਭਵਨਜ਼ ਐਸ.ਐਲ ਪਬਲਿਕ ਸਕੂਲ, ਡਾ. ਵਿਨੋਦਿਤਾ ਸਾਂਖਿਯਾਨ, ਪ੍ਰਿੰਸੀਪਲ ਸ਼੍ਰੀਰਾਮ ਆਸ਼ਰਮ ਪਬਲਿਕ ਸਕੂਲ, ਪ੍ਰਧਾਨ ਸਹੋਦਿਆ ਸਕੂਲਜ਼ ਕੰਪਲੈਕਸ, ਡਾ. ਰਮਨ ਦੁਆ, ਪ੍ਰਿੰਸੀਪਲ, ਮਾਝਾ ਪਬਲਿਕ ਸਕੂਲ, ਤਰਨਤਾਰਨ, ਉਪ ਪ੍ਰਧਾਨ ਸਹੋਦਿਆ ਸਕੂਲਜ਼ ਕੰਪਲੈਕਸ, ਰਾਜੀਵ ਸ਼ਰਮਾ, ਪ੍ਰਿੰਸੀਪਲ ਸਪਰਿੰਗ ਡੇਲਜ਼ ਸੀਨੀ. ਸਕੂਲ, ਡਾ. ਅੰਜ਼ਨਾ ਗੁਪਤਾ, ਪ੍ਰਿੰਸੀਪਲ ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਸ਼੍ਰੀਮਤੀ ਨਿਧੀ ਮਹਿਰਾ, ਪ੍ਰਿੰਸੀਪਲ ਵਿਵੇਕ ਪਬਲਿਕ ਸਕੂਲ, ਵਿੱਤ ਸਕੱਤਰ ਸਹੋਦਿਆ ਸਕੂਲਜ਼ ਕੰਪਲੈਕਸ, ਸ਼੍ਰੀਮਤੀ ਸ਼ਬਨਮ ਸ਼ਰਮਾ, ਪ੍ਰਿੰਸੀਪਲ ਡੀ.ਡੀ. ਇੰਟਰਨੈਸ਼ਨਲ ਕੁਆਰਡੀਨੇਟਰ, ਸਕੂਲ, ਸਹੋਦਿਆ ਸਕੂਲਜ਼ ਕੰਪਲੈਕਸ, ਕੁਮਾਰੀ ਉਪਾਸਨਾ ਮਹਿਰਾ, ਪ੍ਰਿੰਸੀਪਲ
ਦੀ ਸੀਨੀਅਰ ਸਟੱਡੀਜ਼ ਸਕੂਲ, ਖ਼ਜ਼ਾਨਚੀ, ਸਹੋਦਿਆ ਸਕੂਲਜ਼ ਕੰਪਲੈਕਸ, ਕੁਮਾਰੀ ਗੁਨੀਤਾ ਗਰੇਵਾਲ, ਪ੍ਰਿੰਸੀਪਲ ਐਕਸਲਸਮ ਹਾਈ ਸਕੂਲ, ਕੁਆਰਡੀਨੇਟਰ, ਸਹੋਦਿਆ ਸਕੂਲਜ਼ ਕੰਪਲੈਕਸ ਅਤੇ ਡਾ. ਪੱਲਵੀ ਸੇਠੀ ਪ੍ਰਿੰਸੀਪਲ ਡੀ.ਏ.ਵੀ ਪਬਲਿਕ ਸਕੂਲ, ਸੀ.ਬੀ.ਐਸ.ਈ ਸਿਟੀ ਕੁਆਰਡੀਨੇਟਰ, ਕੁਆਰਡੀਨੇਟਰ ਸਹੋਦਿਆ ਸਕੂਲਜ਼ ਕੰਪਲੈਕਸ ਦੇ ਨਾਲ-ਨਾਲ ਹੋਰ ਸਕੂਲਾਂ ਦੇ ਪ੍ਰਿੰਸੀਪਲ ਵੀ ਮੀਟਿੰਗ ਵਿੱਚ ਹਾਜ਼ਰ ਹੋਏ।ਡਾ. ਪੱਲਵੀ ਸੇਠੀ ਪ੍ਰਿੰਸੀਪਲ  ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ ਨੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਪੌਦੇ ਦੇ ਕੇ ਉਨ੍ਹਾਂ ਦੀ ਸ਼ਾਨਦਾਰ ਹਾਜ਼ਰੀ ਲਈ ਧੰਨਵਾਦ ਕੀਤਾ।
ਸਹੋਦਿਆ ਸਕੂਲਜ਼ ਕੰਪਲੈਕਸ ਦੀ ਪ੍ਰਧਾਨ ਡਾ. ਵਿਨੋਦਿਤਾ ਸਾਂਖਿਯਾਨ ਨੇ ਆਗਾਮੀ ਬੋਰਡ ਪ੍ਰੀਖਿਆਵਾਂ ਨਾਲ ਸੰਬੰਧਤ ਏਜੰਡਾ ਸਕੂਲ ਦੇ ਪ੍ਰਿੰਸੀਪਲਾਂ ਨਾਲ ਸਾਂਝਾ ਕੀਤਾ।ਮੀਟਿੰਗ ਦਾ ਏਜੰਡਾ ਆਗਾਮੀ ਬੋਰਡ ਪ੍ਰੀਖਿਅਵਾਂ ਵਿੱਚ ਆਉਣ ਵਾਲੀਆਂ ਸਮੱਸਿਆਵਾ ਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਅਤੇ ਉਨ੍ਹਾਂ ਦਾ ਹੱਲ ਲੱਭਣਾ ਸੀ।ਉਨ੍ਹਾਂ ਨੇ ਅਣਕਿਆਸੇ ਵਿਘਨ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਟ੍ਰਾਂਸਪੋਰਟ ਸੁਰੱਖਿਆ ਵੀ ਮੁੱਖ ਚਿੰਤਾਵਾਂ ਵਿੱਚੋਂ ਇੱਕ ਸੀ।ਅਹੁੱਦੇਦਾਰਾਂ ਨੇ ਆਪਣੇ ਸਰਗਰਮ ਉਪਾਵਾਂ ਨੂੰ ਸਾਂਝਾ ਕੀਤਾ ਅਤੇ ਸਥਾਨਕ ਅਧਿਕਾਰੀਆਂ, ਟ੍ਰਾਂਸਪੋਟਰਾਂ ਅਤੇ ਮਾਪਿਆਂ ਨਾਲ ਸਹਿਯੋਗ ਦੀ ਮਹੱਤਤਾ `ਤੇ ਜ਼ੋਰ ਦਿੱਤਾ।
ਕੁਮਾਰੀ ਉਪਾਸਨਾ ਮਹਿਰਾ ਪ੍ਰਿੰਸੀਪਲ ਦੀ ਸੀਨੀਅਰ ਸਟੱਡੀਜ਼ ਸਕੂਲ ਨੇ ਸੀ.ਬੀ.ਐਸ.ਈ ਦੇ ਦੇ ਸਰਕੂਲਰ ਬਾਰੇ ਜਾਣਕਾਰੀ ਦਿੰਦੇ ਹੋਏ ਹੁਨਰ ਸਿੱਖਿਆ ਅਤੇ ਅੰਕ ਅਪਲੋਡ ਕਰਨ ਬਾਰੇ ਦੱਸਦੇ ਹੋਏ ਹੋਰ ਚਿੰਤਾਵਾਂ ਨਾਲ ਸੰਬੰਧਤ ਸਵਾਲਾਂ ਦੇ ਜਵਾਬ ਦਿੱਤੇ।
ਡਾ. ਅਨੀਤਾ ਭੱਲਾ ਡਾਇਰੈਕਟਰ ਭਵਨਜ਼ ਐਸ.ਐਲ ਪਬਲਿਕ ਸਕੂਲ ਨੇ ਵਿਦਿਆਰਥੀਆਂ ਦੇ ਕਲਿਆਣ, ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਹਾਇਕ ਵਿੱਦਿਅਕ ਈਕੋ ਸਿਸਟਮ ਬਣਾਉਣ ਲਈ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ।

 

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …