ਸੰਗਰੂਰ, 26 ਫਰਵਰੀ (ਜਗਸੀਰ ਲੌਂਗੋਵਾਲ) – ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦਾ ਮਹੀਨਾਵਾਰ ਸਾਹਿਤਕ ਸਮਾਗਮ ਉੱਘੇ ਪੰਜਾਬੀ ਲੇਖਕ ਡਾ: ਮੇਵਾ
ਰਾਮ ਦੀ ਪ੍ਰਧਾਨਗੀ ਵਿੱਚ ਲੇਖਕ ਭਵਨ ਸੰਗਰੂਰ ਵਿਖੇ ਹੋਇਆ, ਜਿਸ ਵਿੱਚ ਪੰਮੀ ਫੱਗੂਵਾਲੀਆ ਦੀ ਖੋਜ਼ ਪੁਸਤਕ `ਬੇਗਮਪੁਰਾ ਸਹਰ ਕੋ ਨਾਉ` ਲੋਕ ਅਰਪਣ ਕੀਤੀ ਗਈ।ਡਾ: ਮਨਜਿੰਦਰ ਸਿੰਘ ਨੇ ਪੁਸਤਕ ਸੰਬੰਧੀ ਪੜ੍ਹੇ ਗਏ ਆਪਣੇ ਪਰਚੇ ਵਿੱਚ ਕਿਹਾ ਕਿ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਐਜੂਕੇਸ਼ਨ ਹਥਿਆਰ ਦਾ ਕੰਮ ਕਰਦੀ ਹੈ।ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਨਿਹਾਲ ਸਿੰਘ ਮਾਨ ਨੇ ਕਿਹਾ ਕਿ ਭਗਤ ਰਵਿਦਾਸ ਦਾ ਦਿੱਤਾ ਬੇਗਮਪੁਰੇ ਦਾ ਸੰਕਲਪ ਅੱਜ ਵੀ ਸਾਰਥਿਕ ਹੈ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ: ਮੇਵਾ ਰਾਮ ਨੇ ਕਿਹਾ ਕਿ ਪੰਮੀ ਫੱਗੂਵਾਲੀਆ ਦੀ ਪੁਸਤਕ ਉਨ੍ਹਾਂ ਦੀ ਲੰਬੀ ਸਾਧਨਾ ਦਾ ਨਤੀਜਾ ਹੈ।
ਸਭਾ ਦੀ ਕਾਰਵਾਈ ਦੇ ਆਰੰਭ ਵਿੱਚ ਸੁਖਵਿੰਦਰ ਸਿੰਘ ਲੋਟੇ ਵਲੋਂ ਕਵਿਤਾ ਸਕੂਲ ਸ਼ੁਰੂ ਕੀਤਾ ਗਿਆ ਅਤੇ ਉਭਰਦੇ ਕਵੀਆਂ ਨੂੰ ਕਵਿਤਾ ਲਿਖਣ ਦੀ ਵਿਧੀ ਨੂੰ ਸਰਲ ਭਾਸ਼ਾ ਵਿੱਚ ਸਮਝਾਇਆ ਗਿਆ।ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਅੱਜ ਕਵਿਤਾ ਸਕੂਲ ਵਿੱਚ ਲੋਟੇ ਨੇ ਕਵਿਤਾ ਲਿਖਣ ਬਾਰੇ ਬਹੁਤ ਹੀ ਸਰਲ ਤੇ ਸਪੱਸ਼ਟ ਸ਼ਬਦਾਵਲੀ ਵਿੱਚ ਜਾਣਕਾਰੀ ਦਿੱਤੀ।ਸਭਾ ਦੇ ਪ੍ਰੈਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਕੱਤਰਤਾ ਵਿੱਚ ਕੁਲਵੰਤ ਕਸਕ, ਸ਼ਸ਼ੀ ਬਾਲਾ ਗਗਨਪ੍ਰੀਤ ਕੌਰ ਸੱਪਲ, ਜਗਜੀਤ ਸਿੰਘ ਲੱਡਾ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਸੁਖਵਿੰਦਰ ਸਿੰਘ ਲੋਟੇ, ਬਲਵੰਤ ਸਿੰਘ ਜੋਗਾ, ਪੰਮੀ ਫੱਗੂਵਾਲੀਆ, ਗੁਰਮੀਤ ਸਿੰਘ ਸੋਹੀ, ਰਜਿੰਦਰ ਸਿੰਘ ਰਾਜਨ, ਡਾ: ਮੇਵਾ ਰਾਮ, ਡਾ: ਮਨਜਿੰਦਰ ਸਿੰਘ, ਨਿਹਾਲ ਸਿੰਘ ਮਾਨ, ਹਰਨਰਾਇਣ ਸਿੰਘ ਲਹਿਰੀ, ਰਾਜਦੀਪ ਸਿੰਘ ਸੰਗਰੂਰ, ਸਰਬਜੀਤ ਸਿੰਘ ਸੰਗਰੂਰਵੀ, ਬਲਜਿੰਦਰ ਬੱਲੀ ਈਲਵਾਲ, ਸ਼ੁਭਮ, ਭੁਪਿੰਦਰ ਨਾਗਪਾਲ ਅਤੇ ਗੋਬਿੰਦ ਸਿੰਘ ਤੂਰਬਨਜਾਰਾ ਆਦਿ ਸਾਹਿਤਕਾਰ ਸ਼ਾਮਲ ਹੋਏ।ਰਜਿੰਦਰ ਸਿੰਘ ਰਾਜਨ ਨੇ ਮੰਚ ਸੰਚਾਲਨ ਕੀਤਾ।ਅੰਤ ‘ਚ ਜਗਜੀਤ ਸਿੰਘ ਲੱਡਾ ਨੇ ਧੰਨਵਾਦੀ ਸ਼ਬਦ ਕਹੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media