ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਭਾਰਤ ਸਰਕਾਰ ਵਲੋਂ ਆਰੰਭੀ ਪੀ.ਐਮ ਇੰਟਰਨਸ਼ਿਪ ਸਕੀਮ ਅਧੀਨ ਸਾਲ 2024-25 ਲਈ 1.25 ਲੱਖ ਇੰਟਰਨਸ਼ਿਪ ਦੇਣ ਦਾ ਟੀਚਾ ਮਿੱਥਿਆ ਗਿਆ ਹੈ।ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਡਿਪਟੀ ਸੀ.ਈ.ਓ ਤੀਰਥਪਾਲ ਸਿੰਘ ਨੇ ਦੱਸਿਆ ਕਿ ਇੰਟਰਨਸ਼ਿਪ ਮੌਕੇ ਤੇਲ, ਗੈਸ, ਊਰਜ਼ਾ, ਯਾਤਰਾ, ਪ੍ਰਹੁਣਾਚਾਰੀ, ਆਟੋਮੋਟਿਵ ਤੇ ਬੈਕਿੰਗ ਅਤੇ ਵਿੱਤੀ ਸੇਵਾਵਾਂ ਆਦਿ ਸਮੇਤ 24 ਖੇਤਰਾਂ ਵਿੱਚ ਮਿਲਦੇ ਹਨ।ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਕੀਮ ਅਧੀਨ ਇੰਟਰਨਸ਼ਿਪ ਲਈ 12 ਮਾਰਚ 2025 ਤੱਕ ਵੈਬਸਾਈਟ: <https://pminternship.mca.gov.in/login> ‘ਤੇ ਰਜਿਸਟਰ ਕੀਤਾ ਜਾ ਸਕਦਾ ਹੈ।
ਜਿਲ੍ਹੇ ਦੇ ਨੌਜਵਾਨ ਇਸ ਇੰਟਰਨਸ਼ਿਪ ਲਈ ਜਿਲ੍ਹਾ ਅੰਮ੍ਰਿਤਸਰ ਦੀਆਂ ਨਾਮੀ ਕੰਪਨੀਆਂ ਜਿਵੇ ਕਿ ਜੁਬਲੀਐਂਟ ਫੂਡ ਵਰਕਸ ਲਿਮ, ਐਚ.ਡੀ.ਐਫ.ਸੀ ਬੈਂਕ, ਬਜਾਜ ਫਾਂਈਨਾਂਸ ਲਿਮਟਿਡ, ਗੌਡਰੇਜ, ਰਿਲਾਇੰਸ ਇੰਡਸਟਰੀ, ਟਾਟਾ ਏ.ਆਈ.ਜੀ ਜਨਰਲ ਇੰਸ਼ੋਰੈਂਸ ਆਦਿ ਵਿੱਚ ਅਪਲਾਈ ਕਰ ਸਕਦੇ ਹਨ।
ਇਸ ਸਕੀਮ ਅਧੀਨ 21 ਤੋਂ 24 ਸਾਲ ਦੀ ਉਮਰ ਦੇ ਨੌਜਵਾਨ 12 ਮਹੀਨੇ ਦੇ ਇੰਟਰਨਸ਼ਿਪ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ।ਇਹ ਸਕੀਮ ਉਨ੍ਹਾਂ ਭਾਰਤੀ ਨਾਗਰਿਕਾਂ ਲਈ ਹੈ, ਜੋ ਫੁੱਲ-ਟਾਈਮ ਨੌਕਰੀ ਨਹੀਂ ਕਰਦੇ ਜਾਂ ਫੁੱਲ ਟਾਈਮ ਪੜ੍ਹਾਈ ਨਹੀਂ ਕਰ ਰਹੇ ਹਨ।ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਜੋ ਨੌਜਵਾਨ ਆਨਲਾਈਨ ਜਾਂ ਡਿਸਟੈਂਸ ਸਟੱਡੀ ਕਰਦੇ ਹਨ, ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਪੀ.ਐਮ ਇੰਟਰਨਸ਼ਿਪ ਸਕੀਮ ਲਈ ਅਪਲਾਈ ਕਰਨ ਲਈ ਵਿਦਿਅਕ ਯੋਗਤਾ ਦਸਵੀਂ, ਬਾਰ੍ਹਵੀਂ, ਆਈ.ਟੀ.ਆਈ, ਡਿਪਲੋਮਾ, ਬੀ.ਏ, ਬੀ.ਐਸ.ਸੀ, ਬੀ.ਕਾਮ, ਬੀ.ਸੀ.ਏ ਤੇ ਬੀ.ਫਾਰਮਾ ਕੀਤੀ ਹੋਣੀ ਲਾਜ਼ਮੀ ਹੈ।ਇਸ ਇੰਟਰਨਸ਼ਿਪ ਦੌਰਾਨ ਪੰਜ ਹਜਾਰ ਰੁਪਏ ਮਹੀਨਾ ਵਜੀਫਾ ਦਿੱਤਾ ਜਾਵੇਗਾ।ਇੰਟਰਨਸ਼ਿਪ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਰਕਾਰ ਦੀਆਂ ਬੀਮਾ ਯੋਜਨਾਵਾਂ (ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ) ਤਹਿਤ ਕਵਰ ਕੀਤਾ ਜਾਵੇਗਾ।
ਇਸ ਸਬੰਧੀ 7 ਮਾਰਚ 2025 ਤੱਕ ਸਪੈਸ਼ਲ ਮੈਗਾ ਇੰਟਰਨਸ਼ਿਪ ਕੈਂਪ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਲੱਗ ਰਿਹਾ ਹੈ।ਰੋਜ਼ਗਾਰ ਅਫਸਰ ਵਲੋਂ ਪ੍ਰਾਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਸਕੀਮ ਵਿੱਚ ਅਪਲਾਈ ਕਰਕੇ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ।ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਹੈਲਪਲਾਈਨ ਨੰ. 9915789068 ‘ਤੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਗਿਆ ਕਿ ਜਿਹੜੇ ਉਮੀਦਵਾਰਾਂ ਨੇ ਨੈਸ਼ਨਲ ਅਪ੍ਰੇਟਿਸਸ਼ਿਪ ਟ੍ਰੇਨਿੰਗ ਅਧੀਨ ਅਪ੍ਰੇਂਟਿਸਸ਼ਿਪ ਕੀਤੀ ਹੈ ਜਾਂ ਨੈਸ਼ਨਲ ਅਪ੍ਰੇਟਿਸਸ਼ਿਪ ਪ੍ਰਮੋਸ਼ਨ ਸਕੀਮ ਲਈ ਅਪਲਾਈ ਕੀਤਾ ਹੈ, ਉਹ ਪੀ.ਐਮ ਇੰਟਰਨਸ਼ਿਪ ਸਕੀਮ ਅਧੀਨ ਅਪਲਾਈ ਨਹੀਂ ਕਰ ਸਕਦੇ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …