Tuesday, September 22, 2026

ਸ਼ਰੀਫ ਚੱਕ ਅਤੇ ਸੇਰ ਦਾ ਝੂਮਰ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ਵਿੱਚ ਸਾਮਲ

ਪਠਾਨਕੋਟ, 7 ਮਾਰਚ (ਪੰਜਾਬ ਪੋਸਟ ਬਿਊਰੋ) – ਸਰਕਾਰ ਦੀਆਂ ਨੀਤਿਆਂ ਅਤੇ ਕਾਰਜ਼ਾਂ ਤੋਂ ਖੁਸ਼ ਦੂਸਰੀਆਂ ਪਾਰਟੀਆਂ ਦੇ ਵਰਕਰ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਰਹੇ ਹਨ।ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਦੇ ਦੋਰੇ ਦੋਰਾਨ ਕੀਤਾ।ਨਰੇਸ਼ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ ਸੈਲ ਪਠਾਨਕੋਟ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਵਰਕਰ ਵੀ ਇਸ ਸਮੇਂ ਹਾਜ਼ਰ ਸਨ।
ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸ਼ਰੀਫ ਚੱਕ ਦੀ ਪੰਚਾਇਤ, ਜਿਸ ਵਿੱਚ ਸਰਪੰਚ ਰੋਹਿਤ ਕੁਮਾਰ, ਪੰਚਾਇਤ ਮੈਂਬਰ ਵਿਜੈ ਕੁਮਾਰ, ਲਕਸ਼ਮੀ ਦੇਵੀ, ਕੇਵਲ ਕ੍ਰਿਸ਼ਨ, ਰੀਮਾ ਅਤੇ ਪਾਰਟੀ ਵਰਕਰ ਰਾਮ ਪ੍ਰਸਾਦ, ਕੁਲਵੰਤ ਸੈਣੀ, ਬਲਬੀਰ ਚੰਦ, ਬੋਧਰਾਜ, ਰੁਮਾਲ ਚੰਦ, ਦੀਪਕ, ਵਿਕਰਾਂਤ, ਅਰਜੁਨ ਸਿੰਘ ਅਤੇ ਵਿਨੋਦ ਕੁਮਾਰ।ਇਸੇ ਹੀ ਤਰ੍ਹਾਂ ਪਿੰਡ ਸੇਰ ਦਾ ਝੂਮਰ ਜਿਸ ਦੀ ਪੰਚਾਇਤ ਵਿੱਚ ਸਰਪੰਚ ਬੋਧ ਰਾਜ ਪੰਚਾਇਤ ਮੈਂਬਰ ਮੀਨੂੰ ਬਾਲਾ, ਸਰਬਜੀਤ ਕੌਰ, ਸਿੰਮੀ ਬਾਲਾ, ਬੋਧ ਰਾਜ ਅਤੇ ਰਛਪਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਅੰਦਰ ਪੂਰੇ ਪੰਜਾਬ ਵਿੱਚ ਵਿਕਾਸ ਕਾਰਜ਼ ਚੱਲ ਰਹੇ ਹਨ।ਲੋਕ ਆਦਮੀ ਪਾਰਟੀ ਦੀਆਂ ਨੀਤਿਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸਾਮਲ ਹੋ ਰਹੇ ਹਰੇਕ ਵਰਕਰਾ ਨੂੰ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ।ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਮਾਫ ਨਹੀਂ ਕੀਤਾ ਜਾਵੇਗਾ ਤਾਂ ਜੋ ਪੰਜਾਬ ਨੂੰ ਨਸ਼ੇ ਦੇ ਸਮਗਲਰਾਂ ਤੋਂ ਬਚਾਇਆ ਜਾ ਸਕੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …