ਭੀਖੀ, 27 ਅਪ੍ਰੈਲ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਭਾਰਤ ਸਕਾਊਟ ਐਂਡ ਗਾਈਡ ਯੂਨਿਟ ਦਾ ਦੋ ਰੋਜ਼ਾ ਤਰਿੱਤਿਆ ਸੋਪਾਨ
ਟੈਸਟਿੰਗ ਕੈਂਪ ਲਗਾਇਆ ਗਿਆ।ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਵਿੱਦਿਆ ਮੰਦਰ ਵਿੱਚ ਸਕਾਊਟਿੰਗ ਲਹਿਰ ਨੂੰ ਪ੍ਰਫੁਲਿਤ ਕਰਨ ਲਈ ਇਸ ਦੋ ਰੋਜ਼ਾ ਕੈਂਪ ਵਿੱਚ ਸੈਸ਼ਨ 2025-26 ਬੈਚ ਦੇ ਕੁੱਲ 90 ਬੱਚਿਆਂ ਨੇ ਭਾਗ ਲਿਆ।ਭਾਰਤ ਸਕਾਊਟ ਐਂਡ ਗਾਈਡ ਜਿਲ੍ਹਾ ਮਾਨਸਾ ਦੇ ਪ੍ਰਬੰਧਕੀ ਕਮਿਸ਼ਨਰ ਸਕਾਊਟਸ ਦਰਸ਼ਨ ਸਿੰਘ ਬਰੇਟਾ, ਸਹਿ-ਸਹਿਯੋਗੀ ਦਰਸ਼ਨ ਸਿੰਘ ਬਰੇਟਾ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਬੱਚਿਆਂ ਦਾ ਮਾਰਗਦਰਸ਼ਨ ਕੀਤਾ।ਇਸ ਦੌਰਾਨ ਉਨ੍ਹਾਂ ਨੇ ਸਕਾਊਟਸ ਗਾਈਡਜ਼ ਨਿਯਮ, ਬੇਸਿਕ ਗਤੀਵਿਧੀਆਂ, ਲੋਗੋ, ਪੈਟਰੋਲ, ਪ੍ਰਾਰਥਨਾ, ਤੰਬੂ ਲਗਾਉਣਾ, ਫਸਟ-ਏਡ ਬਾਰੇ ਚਾਨਣਾ ਪਾਇਆ।ਜਿਲ੍ਹਾ ਸਕਾਊਟਸ ਪ੍ਰਬੰਧਕੀ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਨੇ ਬੱਚਿਆਂ ਨੂੰ ਕਿਹਾ ਕਿ ਸਕਾਊਟਿੰਗ ਲਹਿਰ ਦੀ ਬੁਨਿਆਦ ਨੈਤਿਕਤਾ, ਇਮਾਨਦਾਰੀ, ਭਰਾਤਰੀ- ਭਾਵ ਤੇ ਆਪਸੀ ਵਿਸ਼ਵਾਸ ‘ਤੇ ਆਧਾਰਿਤ ਹੈ।ਕੈਂਪ ਗਤੀਵਿਧੀਆਂ ਵਿੱਚ ਮੁਹਾਰਤ ਹਾਸਲ ਕਰਨ ਤੇ ਅਸੀਂ ਆਪਣੀ ਜ਼ਿੰਦਗੀ ਦੇ ਖੂਬਸੂਰਤ ਇਨਸਾਨ, ਵਲੰਟੀਅਰ ਦੇ ਫਰਜ਼, ਨੇਕੀ ਜਿਹੇ ਮਹੱਤਵਪੂਰਨ ਕਾਰਜ਼ਾਂ ਕਰਕੇ ਅਹਿਮ ਰੋਲ ਅਦਾ ਕਰਦੇ ਹਾਂ।ਇਸ ਦੇ ਇਲਾਵਾ ਰਾਜ ਪੁਰਸਕਾਰ ਅਤੇ ਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਭਾਰਤ ਸਕਾਊਟ ਐਂਡ ਗਾਈਡ ਮਾਨਸਾ ਦੇ ਜਿਲ੍ਹਾ ਪ੍ਰਬੰਧਕੀ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਦਾ ਵਿੱਦਿਆ ਮੰਦਰ ਵਿੱਚ ਪਹੁੰਚਣ ‘ਤੇ ਸਵਾਗਤ ਕੀਤਾ।ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਸਕਾਊਟਿੰਗ ਗਤੀਵਿਧੀਆਂ ਨਵੀਂ ਪੀੜੀ ਨੂੰ ਬੌਧਿਕ, ਮਾਨਸਿਕ ਅਤੇ ਸਰੀਰਕ ਤੌਰ ਤੇ ਵਿਕਸਿਤ ਕਰਕੇ ਸਮਾਜਿਕ ਸਰੋਕਾਰਾਂ ਵਿੱਚ ਯੋਗਦਾਨ ਪਾਉਣ ਅਤੇ ਪੂਰਨ ਮਨੁੱਖ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ।
ਇਸ ਮੌਕੇ ਸਕੂਲ ਕਮੇਟੀ ਦੇ ਪ੍ਰਬੰਧਕ ਅੰਮ੍ਰਿਤ ਲਾਲ, ਵਾਈਸ ਪ੍ਰਧਾਨ ਪ੍ਰਸ਼ੋਤਮ ਮੱਤੀ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media