ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ,
ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਵੱਲੋਂ ਵਿਸ਼ਵ ਬੌਧਿਕ ਸੰਪਤੀ ਦਿਵਸ ਮਨਾਉਂਦਿਆਂ ਬੌਧਿਕ ਸੰਪਤੀ ਅਤੇ ਸੰਗੀਤ: ਤੁਹਾਡਾ ਸੰਗੀਤ, ਤੁਹਾਡੇ ਅਧਿਕਾਰ ਵਿਸ਼ੇ `ਤੇ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।150 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਵਾਨਾਂ ਨੇ ਭਾਗ ਲਿਆ।
ਸੈਂਟਰ ਦੇ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਪ੍ਰੋ. (ਡਾ.) ਲੀਜ਼ਾ ਪੀ.ਲੂਕੋਸ ਚੇਅਰਪਰਸਨ ਆਈ.ਪੀ.ਯੂ-ਆਈ.ਪੀ.ਆਰ ਸੈਲ ਅਤੇ ਡਾ. ਜ਼ੁਬੈਰ ਅਹਿਮਦ ਖਾਨ, ਐਸੋਸੀਏਟ ਡਾਇਰੈਕਟਰ, ਰਿਸਰਚ ਐਂਡ ਡਿਵੈਲਪਮੈਂਟ ਸੈਲ (ਯੂਐਸਐਲਐਲਐਸ), ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ (ਜੀ.ਜੀ.ਐਸ.ਆਈ.ਪੀ.ਯੂ) ਨਵੀਂ ਦਿੱਲੀ ਨੇ ਭਾਗ ਲਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਈ.ਪੀ.ਆਰ ਸੈਲ ਅਤੇ ਇੰਡਸਟਰੀ ਲਿੰਕੇਜ਼ ਪ੍ਰੋਗਰਾਮ ਦੇ ਇੰਚਾਰਜ਼ ਡਾ. ਨਵਦੀਪ ਸਿੰਘ ਸੋਢੀ ਨੇ ਮਹਿਮਾਨਾਂ ਦਾ ਆਨਲਾਈਨ ਸਵਾਗਤ ਕਰਦਿਆਂ ਭਾਗੀਦਾਰਾਂ ਨਾਲ ਜਾਣੂ ਕਰਵਾਇਆ।ਡਾ. ਹਰਕਿਰਨਦੀਪ ਕੌਰ, ਵਰਕਸ਼ਾਪ ਕੋਆਰਡੀਨੇਟਰ ਅਤੇ ਇੰਚਾਰਜ਼ ਆਈ.ਪੀ.ਆਰ ਸੈਲ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਵਿਸ਼ਵ ਬੌਧਿਕ ਸੰਪਤੀ ਦਿਵਸ ਦੀ ਮਹੱਤਤਾ `ਤੇ ਚਾਨਣਾ ਪਾਇਆ।ਡਾ. ਲੂਕੋਸ ਅਤੇ ਡਾ. ਖਾਨ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਸੰਗੀਤ ਦੀ ਰੱਖਿਆ ਬਾਰੇ ਕੀਮਤੀ ਸੂਝਾਅ ਦੱਸਦਿਆਂ ਸੰਗੀਤਕਾਰਾਂ ਅਤੇ ਨਿਰਮਾਤਾਵਾਂ ਦੇ ਅਧਿਕਾਰਾਂ ਦੀ ਰਾਖੀ ਲਈ ਇੱਕ ਮਜ਼ਬੂਤ ਬੌਧਿਕ ਸੰਪਤੀ ਢਾਂਚੇ ਦੀ ਮਹੱਤਵਪੂਰਨ ਲੋੜ `ਤੇ ਜ਼ੋਰ ਦਿੱਤਾ।
ਡਾ. ਬਲਵਿੰਦਰ ਸਿੰਘ ਅਤੇ ਡਾ. ਨਵਦੀਪ ਸਿੰਘ ਸੋਢੀ ਨੇ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਪ੍ਰਬੰਧਕ ਸਕੱਤਰਾਂ, ਪ੍ਰਦੀਪ ਦੱਤਾ ਅਤੇ ਸ਼੍ਰੀਮਤੀ ਗੁਰਮੀਤ ਕੌਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ਼ਾਮਿਲ ਸਰੋਤਿਆਂ ਦਾ ਧੰਨਵਾਦ ਕੀਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media