Wednesday, August 26, 2026

ਖਾਲਸਾ ਕਾਲਜ ਨਰਸਿੰਗ ਵਲੋਂ ਟੀ.ਬੀ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਲੋਂ ਟੀ.ਬੀ ਨਾਲ ਸਬੰਧਿਤ ਮੁੱਦਿਆਂ ਸਬੰਧੀ ਜਾਗ੍ਰਿਤ ਕਰਨ ਲਈ ਟੀ.ਬੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ‘ਹਾਂ! ਅਸੀਂ ਟੀ.ਬੀ ਨੂੰ ਖਤਮ ਕਰ ਸਕਦੇ ਹਾਂ’ ਵਿਸ਼ੇ ’ਤੇ ਸਿਹਤ ਕੇਂਦਰਾਂ ਛੇਹਰਟਾ, ਨਰਾਇਣਗੜ੍ਹ ਅਤੇ ਰਣਜੀਤ ਐਵੀਨਿਊ ਵਿਖੇ ਪ੍ਰੋਗਰਾਮ ਉਲੀਕਿਆ ਗਿਆ।ਇਸ ਦੌਰਾਨ ਵਿਦਿਆਰਥੀਆਂ ਨੇ ਟੀ.ਬੀ ਨਾਲ ਸਬੰਧਿਤ ਵੱਖ-ਵੱਖ ਪੋਸਟਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ।
ਪ੍ਰਿੰ: ਡਾ: ਅਮਨਪ੍ਰੀਤ ਕੌਰ ਅਤੇ ਕਮਿਊਨਿਟੀ ਹੈਲਥ ਨਰਸਿੰਗ ਵਿਭਾਗ ਦੀ ਟੀਮ ਦੀ ਯੋਗ ਅਗਵਾਈ ਹੇਠ ਸਿਹਤ ਕੇਂਦਰਾਂ ਦੇ ਮੈਡੀਕਲ ਓ.ਪੀ.ਡੀ ਖੇਤਰ ’ਚ ਬੀ.ਐਸ.ਸੀ (ਐਨ.) 5ਵੇਂ ਸਮੈਸਟਰ, ਪੋਸਟ ਬੇਸਿਕ ਦੂਜੇ ਸਾਲ ਅਤੇ ਜੀ.ਐਨ.ਐਮ ਪਹਿਲੇ ਸਾਲ ਦੇ ਵਿਦਿਆਰਥੀਆਂ ਵਲੋਂ ਪੋਸਟਰ ਪ੍ਰਦਰਸ਼ਨੀ ਲਗਾਈ ਗਈ।ਜਿਸ ੱਚ ਉਨ੍ਹਾਂ ਨੇ ਟੀ.ਬੀ, ਇਸ ਦੇ ਕਾਰਨਾਂ, ਟੀ.ਬੀ ਦੇ ਲੱਛਣਾਂ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਇਸ ਦੌਰਾਨ ਸੀ.ਐਚ.ਸੀ ਨਰਾਇਣਗੜ੍ਹ ਮੈਡੀਕਲ ਅਫ਼ਸਰ ਡਾ: ਵਾਲੀਆ, ਮੈਡੀਕਲ ਅਫ਼ਸਰ ਡਾ: ਮਨਦੀਪ ਸਿੰਘ ਅਤੇ ਡਾ: ਮਾਨਵ (ਡੌਟਸ ਇੰਚਾਰਜ਼) ਪੀ.ਐਚ.ਸੀ ਛੇਹਰਟਾ, ਡਾ: ਕੁਲਦੀਪ ਕੌਰ ਮੈਡੀਕਲ ਅਫਸਰ, ਸੈਟੇਲਾਈਟ ਹਸਪਤਾਲ, ਨਰਾਇਣਗੜ੍ਹ ਅਤੇ ਹੋਰ ਸਟਾਫ਼ ਹਾਜ਼ਰ ਸੀ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …