ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਮੈਥ ਐਪਲੀਕੇਸ਼ਨ ਅਤੇ ਸਾਫਟਵੇਅਰ ’ਤੇ ਵਰਕਸ਼ਾਪ
ਕਰਵਾਈ ਗਈ।ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੀ ਅਗਵਾਈ ਹੇਠ ਕਾਲਜ ਦੇ ਮੈਥ ਕਲੱਬ ਵੱਲੋਂ ਸਾਈ-ਲੈਬ ਦੀ ਵਰਤੋਂ ਨਾਲ ਅੰਕੜਿਆਂ ਦਾ ਵਿਸ਼ਲੇਸ਼ਣ (ਮੈਥ ਐਪਲੀਕੇਸ਼ਨ ਅਤੇ ਸਾਫਟਵੇਅਰ) ’ਤੇ ਆਯੋਜਿਤ ਉਕਤ ਵਰਕਸ਼ਾਪ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗਣਿਤ ਵਿਭਾਗ ਮੁਖੀ ਡਾ. ਜਤਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਦੀ ਸ਼ਰੂਆਤ ’ਚ ਡਾ: ਕੁਮਾਰ ਨੇ ਆਏ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਨ ਉਪਰੰਤ ਕਿਹਾ ਕਿ ਤਕਨੀਕੀ ਸਿੱਖਿਆ ਵਰਤਮਾਨ ਸਮੇਂ ਦੀ ਜ਼ਰੂਰਤ ਹੈ ਅਤੇ ਸਿੱਖਿਆ ਦੇ ਹਰੇਕ ਖੇਤਰ ’ਚ ਇਸ ਦੀ ਵਰਤੋਂ ਨਾਲ ਜਟਿਲ ਤੋਂ ਜਟਿਲ ਵਿਸ਼ੇ ਨੂੰ ਸੌਖਾ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਗਣਿਤ ਦੇ ਵਿਸ਼ੇ ’ਚ ਵਿਦਿਆਰਥੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਲਈ ਵੱਖ-ਵੱਖ ਸਾਫ਼ਟਵੇਅਰਾਂ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਹੀ ਸਾਫਟਵੇਅਰ ਦਾ ਗਿਆਨ ਹੋਣਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਵਿਦਿਆਰਥੀਆਂ ਅੰਦਰ ਲੋੜੀਂਦੇ ਕੌਸ਼ਲਾਂ ਦਾ ਵਿਕਾਸ ਕਰਨ ’ਚ ਸਹਾਇਕ ਹੋਣਗੀਆਂ। ਉਨ੍ਹਾਂ ਕਿਹਾ ਕਿ ਐਸਿਸਟੈਂਟ ਪ੍ਰੋ: ਡਾ. ਸਤਿੰਦਰ ਢਿੱਲੋਂ ਅਤੇ ਡਾ. ਬਲਜੀਤ ਕੌਰ ਦੀ ਯੋਗ ਅਗਵਾਈ ਹੇਠ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ।
ਇਸ ਦੌਰਾਨ ਡਾ. ਜਤਿੰਦਰ ਸਿੰਘ ਨੇ ਸਾਈ-ਲੈਬ ਦੀ ਵਰਤੋਂ ਨਾਲ ਅੰਕੜਿਆਂ ਦਾ ਵਿਸ਼ਲੇਸ਼ਣ ਲਈ ਪ੍ਰਯੋਗ ਵਿਧੀ ਬਾਰੇ ਗਿਆਨ ਪ੍ਰਦਾਨ ਕੀਤਾ ਅਤੇ ਵਿਦਿਆਰਥੀਆਂ ਨੇ ਵਿਵਹਾਰਿਕ ਰੂਪ ’ਚ ਸਾਫਟਵੇਅਰ ਦੀ ਵਰਤੋਂ ਕਰਕੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ।ਉਨ੍ਹਾਂ ਨੇ ਗਣਿਤ ਵਿਸ਼ੇ ਨਾਲ ਸਬੰਧਿਤ ਮੁਸ਼ਕਿਲਾਂ ਨੂੰ ਸਾਫ਼ਟਵੇਅਰ ਰਾਹੀਂ ਸਰਲ ਢੰਗ ਨਾਲ ਹੱਲ ਕਰਨ ਦੀ ਵਿਧੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਡਾ. ਕੁਮਾਰ ਨੇ ਵਾਈਸ ਪ੍ਰਿਸੀਪਲ ਡਾ. ਨਿਰਮਲਜੀਤ ਕੌਰ, ਡਾ. ਸਤਿੰਦਰ ਢਿੱਲੋਂ, ਡਾ. ਰਮਨ, ਡਾ. ਹਰਸਿਮਰਨਜੀਤ ਕੌਰ ਅਤੇ ਡਾ. ਬਲਜੀਤ ਕੌਰ ਨਾਲ ਮਿਲ ਕੇ ਹਾਜ਼ਰ ਮਹਿਮਾਨ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ।
Check Also
ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …
Punjab Post Daily Online Newspaper & Print Media