ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੀ ਐਨ.ਸੀ.ਸੀ ਕੈਡਿਟ ਅੰਜ਼ਲੀ ਨੂੰ
ਸਰਵੋਤਮ ਕੈਡਿਟ ਲਈ ਪੁਰਸਕਾਰ ਅਤੇ ਨਕਦੀ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦਕਿ ਕੈਡਿਟ ਦੀਕਸ਼ਾ ਸ਼ਰਮਾ, ਕਸ਼ਿਸ਼ ਸ਼ਰਮਾ ਅਤੇ ਸਿਮਰਪ੍ਰੀਤ ਕੌਰ ਨੂੰ ਸਰਵੋਤਮ ਕੈਡਿਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਦੱਸਿਆ ਕਿ 9ਵੀਂ ਜਮਾਤ ਤੋਂ 22 ਪੰਜਾਬ ਬੈਚਲਰ ਐਨ.ਸੀ.ਸੀ.ਦੀ ਕੈਡਿਟ ਅੰਜ਼ਲੀ ਨੂੰ ਸਰਵੋਤਮ ਅਕਾਦਮਿਕ ਪ੍ਰਦਰਸ਼ਨ ਦੇ ਆਧਾਰ ’ਤੇ ਸਿਖਲਾਈ ਸਾਲ 2024-25 ਲਈ ਸਰਵੋਤਮ ਕੈਡਿਟ ਲਈ ਪੁਰਸਕਾਰ ਅਤੇ ਨਕਦੀ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਹੋਰਨਾਂ ’ਚ ਦੀਕਸ਼ਾ ਸ਼ਰਮਾ, ਕਸ਼ਿਸ਼ ਸ਼ਰਮਾ ਅਤੇ ਸਿਮਰਪ੍ਰੀਤ ਕੌਰ ਨੂੰ ਸਰਵੋਤਮ ਕੈਡਿਟ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜੀ.ਪੀ ਕਮਾਂਡਰ ਬ੍ਰਿਗੇਡੀਅਰ ਕੁਲਪ੍ਰੀਤ ਸਿੰਘ ਵੱਲੋਂ 24 ਬੈਚਲਰ ਐਨ.ਸੀ.ਸੀ ਦੇ 13 ਹੋਣਹਾਰ ਕੈਡਿਟਾਂ ਨੂੰ ਸੀ.ਡਬਲਯੂ.ਐਸ ਫੰਡ ਤੋਂ ਸਕਾਲਰਸ਼ਿਪ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਭਾਰਤ ਦੀ ਮਿਲਟਰੀ ਕੈਡਿਟ ਕੋਰ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਮੁੱਢਲੀ ਫੌਜੀ ਸਿਖ਼ਲਾਈ ਪ੍ਰਦਾਨ ਕਰਦੀ ਹੈ।ਉਨ੍ਹਾਂ ਕਿਹਾ ਕਿ ਐਨ.ਸੀ.ਸੀ ਦੀ ਸਥਾਪਨਾ 16 ਅਪ੍ਰੈਲ 1948 ਨੂੰ ਕੀਤੀ ਗਈ ਸੀ ਅਤੇ ਅੱਜ ਇਹ ਵਿਸ਼ਵ ਦੀ ਸਭ ਤੋਂ ਵੱਡੀ ਵਰਦੀਧਾਰੀ ਨੌਜਵਾਨ ਸੰਗਠਨ ਹੈ।ਉਨ੍ਹਾਂ ਕਿਹਾ ਕਿ ਐਨ.ਸੀ.ਸੀ ਗਰੁਪ ਹੈਡ ਕੁਆਰਟਰ ਅੰਮ੍ਰਿਤਸਰ ਵਿਖੇ ਆਯੋਜਿਤ ਸਨਮਾਨ ਸਮਾਰੋਹ ’ਚ ਗਰੁੱਪ ਕਮਾਂਡਰ ਨੇ ਕੈਡਿਟਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਮਾਜਿਕ ਗਤੀਵਿਧੀਆਂ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਆਪਣੀ ਮਿਹਨਤ ਅਤੇ ਵਚਨਬੱਧਤਾ ਲਈ ਪ੍ਰੇਰਿਤ ਕੀਤਾ।ਉਨ੍ਹਾਂ ਆਂਚਲ ਕਾਲੀਆ ਨੂੰ ਵਧਾਈ ਦਿੱਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media