Sunday, June 15, 2025
Breaking News

ਖਾਲਸਾ ਕਾਲਜ ਲਾਅ ਵਿਖੇ ਕਾਨੂੰਨੀ ਪੇਸ਼ੇਵਰਾਂ ਨੂੰ ਸਸ਼ਕਤ ਬਣਾਉਣ ’ਤੇ ਸੈਮੀਨਾਰ

ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ‘ਆਈ.ਸੀ.ਟੀ ਹੁਨਰਾਂ ਨਾਲ ਕਾਨੂੰਨੀ ਪੇਸ਼ੇਵਰਾਂ ਨੂੰ ਸਸ਼ਕਤ ਬਣਾਉਣਾ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਉਕਤ ਸੈਮੀਨਾਰ ਮੌਕੇ ਐਨ.ਟੀ.ਟੀ ਡੇਟਾ ਕੰਪਨੀ ਤੋਂ ਮੁੱਖ ਮਹਿਮਾਨ ਵਜੋਂ ਪੁੱਜੇ ਏ.ਆਈ ਇੰਜ਼ੀਨੀਅਰ ਸੀਨੀਅਰ ਸਲਾਹਕਾਰ ਰਵੀ ਸਰਪਾਲ ਨੇ ਵਿਦਿਆਰਥੀਆਂ ਨੂੰ ਆਈ.ਸੀ.ਟੀ ਹੁਨਰ ਦੀ ਕਾਨੂੰਨੀ ਅਭਿਆਸ ’ਚ ਮਹੱਤਤਾ ਦਰਸਾਉਂਦਿਆ ਹੋਇਆ ਦਸਤਾਵੇਜ਼ ਸਿਰਜਣਾ ਤੇ ਪ੍ਰਬੰਧਨ, ਕਾਨੂੰਨੀ ਖੋਜ ‘ਤੇ ਜਾਣਕਾਰੀ ਇਕੱਠੀ ਕਰਨਾ, ਸੰਚਾਰ ਸਾਧਨ, ਕੇਸ ਪ੍ਰਬੰਧਨ, ਕਾਰਜ਼ ਅਸਾਈਨਮੈਂਟ ਤੇ ਟੀਮ ਸਹਿਯੋਗ, ਆਨਲਾਈਨ ਸਹਿਯੋਗ ਸਾਧਨ ਆਦਿ ਵਿਸ਼ਿਆਂ ’ਤੇ ਪ੍ਰੈਕਟੀਕਲ ਗਿਆਨ ਸਾਂਝਾ ਕੀਤਾ।ਕਾਲਜ ਪੁੱਜਣ ’ਤੇ ਡਾ. ਜਸਪਾਲ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਰਪਾਲ ਦਾ ਸਵਾਗਤ ਕੀਤਾ।ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਰਪਾਲ ਵਲੋਂ ਮਾਈਕ੍ਰੋਸਾਫਟ ਵਰਡ, ਮਾਈਕ੍ਰੋਸਾਫਟ ਟੂਲਜ਼ ਅਤੇ ਸਪ੍ਰੈਡਸ਼ੀਟਸ ’ਤੇ ਇੰਟਰਐਕਟਿਵ ਸੈਸ਼ਨ ਵੀ ਦਿੱਤਾ ਗਿਆ, ਜਿਸ ’ਚ ਵਿਦਿਆਰਥੀਆਂ ਨੂੰ ਹੱਥੀਂ ਕੰਮ ਕਰਨ ਸਬੰਧੀ ਵਿਹਾਰਕ ਪ੍ਰਦਰਸ਼ਨ ਵੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਰੀਅਲ ਟਾਈਮ ਐਕਸਪਲੇ ਰਾਹੀਂ ਇਕ ਟੈਕ ਸੈਵੀ ਲਾਇਅਰ ਦੀ ਪੂਰੇ ਦਿਨ ਦੀ ਕਾਰਜਸ਼ੈਲੀ ਨੂੰ ਪ੍ਰਦਰਸ਼ਿਤ ਵੀ ਕੀਤਾ ਗਿਆ।ਡਾ. ਜਸਪਾਲ ਸਿੰਘ ਨੇ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ, ਸੈਮੀਨਾਰ ਕੋਆਰਡੀਨੇਟਰ ਡਾ. ਸ਼ਿਵਨ ਸਰਪਾਲ ਦੀ ਮੌਜ਼ੂਦਗੀ ’ਚ ਰਵੀ ਸਰਪਾਲ ਨੂੰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰੋ: ਉਤਕਰਸ਼ ਸੇਠ, ਡਾ: ਹਰਜੋਤ ਕੌਰ, ਡਾ: ਪ੍ਰੀਤਇੰਦਰ ਕੌਰ, ਡਾ: ਪਵਨਦੀਪ ਕੌਰ, ਪ੍ਰੋ: ਸੁਗਮ, ਪ੍ਰੋ: ਤਨਵੀਰ ਕੌਰ ਬੱਲ, ਡਾ: ਰਸ਼ਿਮਾ ਪ੍ਰਭਾਕਰ, ਡਾ: ਅਨੀਤਾ ਸ਼ਰਮਾ, ਪ੍ਰੋ: ਰਿਚਾ ਜੋਸ਼ੀ, ਡਾ: ਗੁਰਜਿੰਦਰ ਕੌਰ, ਡਾ: ਪੂਰਨਿਮਾ ਖੰਨਾ, ਡਾ: ਰੇਨੂੰ ਸੈਣੀ, ਪ੍ਰੋ: ਵਜ਼ੀਰ ਸਿੰਘ, ਪ੍ਰੋ: ਮੁਨੀਸ਼ ਸ਼ਰਮਾ, ਪ੍ਰੋ: ਹੇਮਾ ਸਿੰਘ, ਸੁਖਜੀਤ ਸਿੰਘ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

 

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …