ਸੰਗਰੂਰ, 31 ਮਈ (ਜਗਸੀਰ ਲੌਂਗੋਵਾਲ)- ਸਮੂਹ ਉੱਭਾਵਾਲ ਪਿੰਡ ਵਾਸੀਆਂ ਅਤੇ ਸੁਖਦੇਵ ਸਿੰਘ ਢੀਂਡਸਾ ਜੀ ਦੇ ਚਾਹੁਣ ਵਾਲਿਆਂ ਵਿੱਚ ਉਸ ਸਮੇਂ ਸੋਗ ਦੀ ਲਹਿਰ
ਫੈਲ ਗਈ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਢੀਂਡਸਾ ਸਾਹਿਬ ਇਸ ਦੁਨੀਆਂ ਵਿੱਚ ਨਹੀਂ ਰਹੇ।ਜਿਕਰਯੋਗ ਹੈ ਕਿ ਢੀਂਡਸਾ ਸਾਹਿਬ ਦਾ ਜੱਦੀ ਪਿੰਡ ਉਭਾਵਾਲ ਹੈ ਤੇ ਢੀਂਡਸਾ ਸਾਹਿਬ ਨੂੰ ਸਵ. ਸ੍ਰ. ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿਆਸਤ ਦੇ ਦੂਜੇ ਬਾਬਾ ਬੋਹੜ ਕਿਹਾ ਜਾਂਦਾ ਹੈ।ਉਹ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਚਾਰ ਵਾਰ ਵਿਧਾਇਕ ਵੀ।ਢੀਂਡਸਾ ਸਾਹਿਬ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ ਅਤੇ ਉਹ 90 ਵਰ੍ਹਿਆਂ ਦੇ ਸਨ ਅਤੇ ਪਿੱਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਪਿੰਡ ਉੱਭਾਵਾਲ ਵਿਚੋਂ ਇੱਕ ਸਾਧਾਰਨ ਪਰਿਵਾਰ ਤੋਂ ਉਠ ਕੇ ਪੰਜਾਬ ਅਤੇ ਭਾਰਤ ਦੀ ਸਿਆਸਤ ਵਿੱਚ ਲੰਮਾ ਸਮਾਂ ਆਪਣਾ ਅਹਿਮ ਯੋਗਦਾਨ ਢੀਂਡਸਾ ਸਾਹਿਬ ਵੱਲੋਂ ਪਾਇਆ ਗਿਆ ਅਤੇ ਪਿਛਲੇ 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਅਤੇ ਸੰਗਰੂਰ ਇਲਾਕੇ ਦੀ ਸੇਵਾ ਕਰਦੇ ਰਹੇ ਹਨ।ਅਕਾਲ ਕੌਸਲ ਮਸਤੂਆਣਾ ਸਾਹਿਬ ਦੇ ਮੁੱਖ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ ਅਤੇ ਸਿਆਸੀ ਗੁਰੂ ਸ੍ਰ. ਸੁਖਦੇਵ ਸਿੰਘ ਢੀਂਡਸਾ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ, ਜੋ ਕਿ ਪਰਿਵਾਰ ਅਤੇ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ।ਇਸ ਸਮੇਂ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਨੇ ਦੱਸਿਆ ਕਿ ਢੀਂਡਸਾ ਸਾਹਿਬ ਨੇ ਸਿਆਸਤ ਵਿੱਚ ਪੈਰ ਰੱਖਦੇ ਸਾਰ ਪਿੰਡ ਉੱਭਾਵਾਲ ਦਾ ਨਾਮ ਪੂਰੇ ਵਿਸ਼ਵ ਵਿੱਚ ਰੌਸ਼ਨ ਕੀਤਾ ਹੈ ਅਤੇ ਉਹਨਾਂ ਦੇ ਜਾਣ ਦਾ ਘਾਟਾ ਬਿਲਕੁੱਲ ਵੀ ਪੂਰਾ ਨਹੀਂ ਹੋ ਸਕਦਾ।
ਉਹਨਾਂ ਦੱਸਿਆ ਕਿ ਢੀਂਡਸਾ ਸਾਹਿਬ ਦੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਉੱਭਾਵਾਲ (ਸੰਗਰੂਰ) ਵਿਖੇ ਉਹਨਾਂ ਦੀ ਜੱਦੀ ਜ਼ਮੀਨ ਨੇੜੇ ਕੇਂਦਰੀ ਵਿੱਦਿਆਲਾ ਉਪਲੀ ਰੋਡ ਉੱਭਾਵਾਲ ਵਿਖੇ 30-05-2025 ਨੂੰ ਵਕਤ 3-00 ਵਜੇ ਕੀਤਾ ਗਿਆ ਹੈ।
ਇਸ ਮੌਕੇ ਮੁੱਖ ਸਕੱਤਰ ਜਸਵੰਤ ਸਿੰਘ ਖਹਿਰਾ, ਸਰਪੰਚ ਪਾਲੀ ਸਿੰਘ ਕਮਲ ਤੋਂ ਇਲਾਵਾ ਮੌਜ਼ੂਦਾ ਸਰਪੰਚ ਮੋਤਾ ਸਿੰਘ ਢੀਂਡਸਾ, ਸਾਬਕਾ ਸਰਪੰਚ ਮੱਖਣ ਸ਼ਰਮਾ, ਸਾਬਕਾ ਸਰਪੰਚ ਹਰਚਰਨ ਸਿੰਘ ਢੀਂਡਸਾ, ਸਾਬਕਾ ਸਰਪੰਚ ਗੁਰਮੇਲ ਸਿੰਘ, ਗੁਰਜੰਟ ਸਿੰਘ (ਜੰਟਾ) ਢੀਂਡਸਾ, ਸਿੰਦਰਪਾਲ ਸਿੰਘ ਮੈਂਬਰ, ਨਿਰਭੈ ਸਿੰਘ ਮੈਂਬਰ, ਨਿਰਭੈ ਸਿੰਘ ਗੋਰੂ, ਜਗਮੇਲ ਸਿੰਘ ਢੀਂਡਸਾ, ਜਸਪਾਲ ਸਿੰਘ ਭੱਟੀ, ਰਿੰਕੂ ਢੀਂਡਸਾ, ਸਮੁੱਚੀ ਮੌਜ਼ੂਦਾ ਪੰਚਾਇਤ ਅਤੇ ਪਿੰਡ ਵਾਸੀ ਵੱਡੀ ਗਿਣਤੀ ‘ਚ ਹਾਜ਼ਰ ਸਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media