ਭੀਖੀ, 23 ਜੂਨ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਭਾਰਤੀ ਫੌਜ ਦੇ ਨੇਵਲ ਯੂਨਿਟ ਵੱਲੋਂ ਦਸ ਰੋਜ਼ਾ ਐਨ.ਸੀ.ਸੀ.ਕੈਂਪ ਦਾ ਆਯੋਜਨ
ਕੀਤਾ ਗਿਆ।ਕੈਂਪ ਕਮਾਂਡੈਂਟ ਕੈਪਟਨ ਇਸ਼ਰਾਜ ਸਿੰਘ ਕਮਾਂਡਿੰਗ ਅਫਸਰ 03 ਪੰਜਾਬ ਨੇਵਲ ਯੂਨਿਟ ਬਠਿੰਡਾ ਦੀ ਅਗਵਾਈ ਹੇਠ ਇਹ ਸਿਖਲਾਈ ਕੈਂਪ ਮਿਤੀ 18 ਤੋਂ 27 ਜੂਨ 2025 ਤੱਕ ਸਕੂਲ ਕੈਂਪਸ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।22 ਜੂਨ ਨੂੰ ਕੈਂਪ ਦੇ ਪੰਜਵੇਂ ਦਿਨ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸੁਰੇਸ਼ ਕੁਮਾਰ ਟਰੈਫਿਕ ਇੰਚਾਰਜ਼ ਮਾਨਸਾ ਨੇ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਦੀਪ ਜੋਤੀ ਜਲਾ ਕੇ ਅਤੇ ਸਰਸਵਤੀ ਵੰਦਨਾ ਕਰਕੇ ਕੀਤੀ ਗਈ।ਮੁੱਖ ਮਹਿਮਾਨ ਸੁਰੇਸ਼ ਕੁਮਾਰ ਨੇ ਕਿਹਾ ਕਿ ਅੱਜ ਦੇ ਤੇਜ਼-ਤਰਾਰ ਜਮਾਨੇ ਵਿੱਚ ਬਹੁਤ ਸਾਰੀਆਂ ਮਨੁੱਖੀ ਜਾਨਾਂ ਸੜਕ ਹਾਦਸਿਆਂ ਵਿੱਚ ਆਜਾਈਂ ਜਾ ਰਹੀਆਂ ਹਨ।ਇਸ ਦਾ ਮੁੱਖ ਕਾਰਨ ਸਾਡਾ ਆਵਾਜਾਈ ਦੇ ਨਿਯਮਾਂ ਪ੍ਰਤੀ ਸੁਚੇਤ ਨਾ ਹੋਣਾ ਹੈ।ਆਵਾਜਾਈ ਦੇ ਨਿਯਮਾਂ ਤੋਂ ਜਾਣੂ ਹੋ ਕੇ ਅਸੀਂ ਅਣਮੁੱਲੀਆਂ ਮਨੁੱਖੀ ਜਾਨਾਂ ਨੂੰ ਬਚਾ ਸਕਦੇ ਹਾਂ।ਉਹਨਾਂ ਨੇ ਆਵਾਜਾਈ ਦੇ ਨਿਯਮਾਂ, ਸੰਕੇਤਾਂ, ਵੱਖ-ਵੱਖ ਪ੍ਰਕਾਰ ਦੀਆਂ ਸੜਕਾਂ ਅਤੇ ਚਿੰਨ੍ਹਾਂ ਦੁਆਰਾ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਸ ਦਸ ਰੋਜ਼ਾ ਸਿਖਲਾਈ ਕੈਂਪ ਵਿੱਚ ਪੂਰੇ ਪੰਜਾਬ ਵਿਚੋਂ ਵੱਖ-ਵੱਖ ਸਕੂਲਾਂ ਦੇ ਲਗਭਗ 600 ਕੈਡਿਟ ਹਿੱਸਾ ਲੈ ਰਹੇ ਹਨ।03 ਪੰਜਾਬ ਨੇਵਲ ਯੂਨਿਟ ਬਠਿੰਡਾ ਦੇ ਜਵਾਨਾਂ ਵਲੋਂ ਐਨ.ਸੀ.ਸੀ ਕੈਡਿਟਾਂ ਨੂੰ ਡਰਿੱਲ, ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਜਾਣਕਾਰੀ, ਆਪਾਤਕਾਲੀਨ ਸਥਿਤੀਆਂ ਨਾਲ ਨਜਿੱਠਣ, ਨੇਵੀ ਦੇ ਵੱਖ-ਵੱਖ ਰੈਂਕਾਂ ਦੀ ਜਾਣਕਾਰੀ, ਵੱਖ-ਵੱਖ ਕਿਸਮਾਂ ਦੇ ਹਥਿਆਰਾਂ ਦੇ ਸੰਚਾਲਨ ਅਤੇ ਰੱਖ ਰਖਾਅ ਅਤੇ ਨਿਸ਼ਾਨੇਬਾਜ਼ੀ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱੀ ਜਾਵੇਗੀ।
ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇਜਿੰਦਰਪਾਲ ਜ਼ਿੰਦਲ, ਸੀਨੀ: ਮੀਤ ਪ੍ਰਧਾਨ ਪਰਸ਼ੋਤਮ ਗਰਗ, ਮੀਤ ਪ੍ਰਧਾਨ ਡਾ. ਮੱਖਣ ਲਾਲ, ਪ੍ਰਬੰਧਕ ਅੰਮ੍ਰਿਤ ਲਾਲ, ਨਰਿੰਦਰ ਸਿੰਘ, ਗੋਬਿੰਦ ਰਾਮ ਸ਼ਰਮਾ, ਰਜਿੰਦਰ ਕੁਮਾਰ, ਤੁਸ਼ਾਰ ਕੁਮਾਰ, ਭੂਸ਼ਣ ਕੁਮਾਰ, ਸ਼੍ਰੀਮਤੀ ਪੱਲਵੀ, ਸਕੂਲ ਯੂਨਿਟ ਦੇ ਸੀ.ਟੀ.ਓ ਸੋਮਨਾਥ ਸ਼ਰਮਾ, ਬਿਸ਼ਨੂੰ ਕ੍ਰਿਕਟ ਕੋਚ ਆਦਿ ਹਾਜ਼ਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media