Sunday, February 1, 2026

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ’ਤੇ ਪ੍ਰੋਗਰਾਮ ਸੰਪਨ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ‘ਤਣਾਅ ਨੂੰ ਕਾਬੂ ਕਰਨਾ: ਬਰਨਆਉਟ ਤੋਂ ਸੰਤੁਲਨ ਤੱਕ’ ਵਿਸ਼ੇ ’ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸੰਪਨ ਹੋ ਗਿਆ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਪ੍ਰੋਗਰਾਮ ਮੌਕੇ ਰਾਜਸਥਾਨ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ, ਐਸ.ਆਰ ਸਰਕਾਰੀ ਕਾਲਜ ਫ਼ਾਰ ਵੁਮੈਨ, ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਅੰਮਿ੍ਰਤਸਰ ਗਰੁੱਪ ਆਫ਼ ਕਾਲਜਿਜ਼, ਹਿੰਦੂ ਕਾਲਜ ਆਦਿ ਵੱਖ-ਵੱਖ ਸੰਸਥਾਵਾਂ ਦੇ ਭਾਗੀਦਾਰਾਂ ਨੇ ਹਿੱੱਸਾ ਲਿਆ।
ਹਫ਼ਤਾ ਭਰ ਚੱਲੇ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਡੀ.ਏ.ਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨੋਜ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀਮਤੀ ਮਿਨਾਕਸ਼ੀ ਖੰਨਾ (ਪ੍ਰਧਾਨ, ਐਨ.ਜੀ.ਓ, ਫੁਲਕਾਰੀ ਵੁਮੈਨ ਆਫ਼ ਅੰਮ੍ਰਿਤਸਰ) ਨੇ ਸ਼ਿਰਕਤ ਕੀਤੀ।ਡਾ. ਮਨੋਜ ਕੁਮਾਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਤਣਾਅ ਸਿਰਫ਼ ਇਕ ਨਿੱਜੀ ਬੋਝ ਨਹੀਂ ਹੈ, ਸਗੋਂ ਇੱਕ ਪੇਸ਼ੇਵਰ ਚੁਣੌਤੀ ਹੈ ਅਤੇ ਸਿੱਖਿਅਕਾਂ ਨੂੰ ਰੁਕਣਾ, ਪ੍ਰਤੀਬਿੰਬਤ ਕਰਨਾ ਅਤੇ ਖ਼ੁਦ ਨੂੰ ਉਦੇਸ਼ ਅਤੇ ਸਪੱਸ਼ਟਤਾ ਨਾਲ ਮੁੜ ਸਥਾਪਿਤ ਕਰਨਾ ਸਿੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਸੰਤੁਲਿਤ ਮਨ ਹੀ ਭਵਿੱਖ ਦੇ ਮਨਾਂ ਨੂੰ ਆਕਾਰ ਦੇ ਸਕਦਾ ਹੈ।
ਸ੍ਰੀਮਤੀ ਖੰਨਾ ਨੇ ਡਾ. ਮੰਜੂ ਬਾਲਾ ਦਾ ਅਜਿਹੇ ਵਿਚਾਰਸ਼ੀਲ ਅਤੇ ਪ੍ਰਭਾਵਸ਼ਾਲੀ ਫੈਕਲਟੀ ਵਿਕਾਸ ਪ੍ਰੋਗਰਾਮ ਦੇ ਆਯੋਜਨ ਲਈ ਧੰਨਵਾਦ ਕੀਤਾ।ਉਨ੍ਹਾਂ ਨੇ ਭਾਵਨਾਤਮਕ ਤੰਦਰੁਸਤੀ, ਰਚਨਾਤਮਕਤਾ ਅਤੇ ਸਿੱਖਿਅਕਾਂ ਦੇ ਸੰਪੂਰਨ ਵਿਕਾਸ ’ਤੇ ਧਿਆਨ ਕੇਂਦਰਿਤ ਕਰਨ ਸਬੰਧੀ ਪਹਿਲਕਦਮੀ ਦੀ ਸ਼ਲਾਘਾ ਕੀਤੀ।ਪ੍ਰੋਗਰਾਮ ਨੇ ਤੰਦਰੁਸਤੀ, ਮਾਨਸਿਕਤਾ ਅਤੇ ਪ੍ਰੇਰਣਾਦਾਇਕ ਸੈਸ਼ਨਾਂ ਦੇ ਵਿਲੱਖਣ ਮਿਸ਼ਰਣ ਰਾਹੀਂ ਫੈਕਲਟੀ ’ਤੇ ਸਾਰਥਿਕ ਪ੍ਰਭਾਵ ਛੱਡਿਆ।ਇਸ ਦੌਰਾਨ ਅਕਾਦਮਿਕ ਜੀਵਨ ’ਚ ਤਣਾਅ ਦੇ ਪ੍ਰਬੰਧਨ ਲਈ ਵਿਆਪਕ ਅਤੇ ਵਿਹਾਰਕ ਪਹੁੰਚ ਪੇਸ਼ ਕਰਨ ਸਬੰਧੀ ਤੰਦਰੁਸਤੀ ਕੋਚ, ਮਨੋਵਿਗਿਆਨੀ, ਕਲਾ ਥੈਰੇਪਿਸਟ, ਯੂਨੀਵਰਸਿਟੀ ਆਗੂ, ਮੈਡੀਟੇਸ਼ਨ ਐਕਸਪਰਟ, ਸਮਾਜਿਕ ਪ੍ਰਭਾਵਿਕ ਅਤੇ ਸੱਭਿਆਚਾਰਕ ਪੇਸ਼ੇਵਰਾਂ ਸਮੇਤ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਪ੍ਰੋਗਰਾਮ ਦੇ ਸ਼ੁਰੂਆਤ ’ਚ ਮੁੱਖ ਮਹਿਮਾਨ ਲਿਟਲ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਡਾਇਰੈਕਟਰ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਉਦਘਾਟਨ ਦੀ ਰਸਮ ਅਦਾ ਕੀਤੀ।ਉਪਰੰਤ ਹਫ਼ਤਾ ਭਰ ’ਚ ਵੱਖ-ਵੱਖ ਸਮੇਂ ’ਚ ਆਰਟ ਆਫ ਲਿਵਿੰਗ ਫ਼ਾਊਂਡੇਸ਼ਨ ਤੋਂ ਸ੍ਰੀਮਤੀ ਮੁਸਕਾਨ ਕਪੂਰ, ਲਘੂ ਉਦਯੋਗ ਭਾਰਤੀ ਤੋਂ ਪ੍ਰਧਾਨ ਸ੍ਰੀਮਤੀ ਪ੍ਰਿਯੰਕਾ ਗੋਇਲ, ਬ੍ਰਹਮਾ ਕੁਮਾਰੀ ਤੋਂ ਸਾਕਸ਼ੀ ਭਾਨ, ਸ੍ਰੀਮਤੀ ਰਿਧੀ ਰਾਏ ਅਤੇ ਸ੍ਰੀਮਤੀ ਅਨੁ ਅਰੋੜਾ (ਕੋਰੀਓਗ੍ਰਾਫਰ), ਫੁਲਕਾਰੀ (ਵੂਮੈਨ ਆਫ਼ ਅੰਮ੍ਰਿਤਸਰ) ਤੋਂ ਸ੍ਰੀਮਤੀ ਸ਼ੀਤਲ ਸੋਹਲ ਅਤੇ ਸ੍ਰੀਮਤੀ ਰੁਚੀ ਮਹੇਸ਼ਵਰੀ, ਪਬਲਿਕ ਸਪੀਕਰ ਵਿਕਰਾਂਤ ਕਪੂਰ, ਨਿਊਟਰੇਨਿਸਟ ਐਕਸਪਰਟ ਡਾ: ਰਿਧੀ ਖੰਨਾ, ਸ਼ਿਸ਼ੋਲਜੀ ਮਾਹਿਰ ਡਾ: ਮਮਤਾ ਐਨ. ਅਰੋੜਾ, ਵੈਲਨੈਸ ਕੋਚ ਸ੍ਰੀਮਤੀ ਅਕਸ਼ੀ ਖੁਰਾਨਾ, ਆਰਟ ਥੈਰੇਪਿਸਟ ਸ੍ਰੀਮਤੀ ਵਰਿੰਦਾ ਅਰੋੜਾ, ਪ੍ਰਸਥੌਡੌਨਟਿਕਸ ਡਾ: ਕਮਲਦੀਪ ਸ਼ਰਮਾ ਨੇ ਸੈਸ਼ਨ ਦੌਰਾਨ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਉਂਦਿਆਂ ਅਹਿਮ ਯੋਗਦਾਨ ਪਾਇਆ।ਇਸ ਦੌਰਾਨ ਮੁਦਰਾਵਾਂ ਰਾਹੀਂ ਅਵਚੇਤਨ ਇਲਾਜ਼, ਧਿਆਨ ਅਤੇ ਮਾਨਸਿਕਤਾ, ਮਾਨਸਿਕ ਸਿਹਤ, ਤਣਾਅ ਪ੍ਰਬੰਧਨ, ਟੀਮ ਨਿਰਮਾਣ, ਸ਼ਖਸੀਅਤ ਵਿਕਾਸ, ਖੁਰਾਕ ਅਤੇ ਪੋਸ਼ਣ, ਕਲਾ ਥੈਰੇਪੀ, ਰਚਨਾਤਮਕ ਪ੍ਰਗਟਾਵੇ ਅਤੇ ਖੁਸ਼ੀ ਦੀਆਂ ਤਕਨੀਕਾਂ ਵਰਗੇ ਵੱਖ-ਵੱਖ ਪਰਿਵਰਤਨਸ਼ੀਲ ਵਿਸ਼ਿਆਂ ’ਤੇ ਸੈਸ਼ਨ ਕਰਵਾਏ ਗਏ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …