ਅੰਮ੍ਰਿਤਸਰ, 22 ਜੁਲਾਈ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿਖੇ ਭਗਤ ਪੂਰਨ ਸਿੰਘ
ਜੀ ਦੀ 33ਵੀਂ ਬਰਸੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ ਸ੍ਰੀ ਸਹਿਜ ਪਾਠ ਦੀ ਆਰੰਭਤਾ ਨਾਲ ਹੋਈ।ਸਵੇਰੇ ਪਿੰਗਲਵਾੜਾ ਸੰਸਥਾ ਵਿੱਚ ਪਲ-ਪੜ੍ਹ ਰਹੇ ਬੱਚੇ-ਬੱਚੀਆਂ ਵਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਨ ਉਪਰੰਤ ਪਾਠ ਦੀ ਆਰੰਭਤਾ ਹੋਈ।ਸੰਸਥਾ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ ਅਤੇ ਸੋਸਾਇਟੀ ਮੈਂਬਰ ਰਾਜਬੀਰ ਸਿੰਘ ਨੇ ਦੱਸਿਆ ਕਿ ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ ਅੱਜ ਸ੍ਰੀ ਸਹਿਜ ਪਾਠ ਦੇ ਆਰੰਭ ਨਾਲ ਹੋ ਗਈ ਅਤੇ ਆਉਂਦੇ ਦਿਨਾਂ ਵਿੱਚ 5 ਅਗਸਤ ਤੱਕ ਪ੍ਰੋਗਰਾਮ ਚੱਲਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸੰਸਥਾ ਦੀ ਯੋਗ ਅਗਵਾਈ ਵਿੱਚ 1 ਅਗਸਤ ਨੂੰ ਸੰਸਥਾ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਅਤੇ ਵਸਨੀਕਾਂ ਵਲੋਂ ਸੱਭਿਆਚਾਰਿਕ ਪ੍ਰੋਗਰਾਮ, 2 ਅਗਸਤ ਨੂੰ ਖੂਨਦਾਨ ਕੈਂਪ 3 ਅਗਸਤ ਨੂੰ ਪਿੰਗਲਵਾੜੇ ਦੇ ਸਾਰੇ ਵਿੱਦਿਅਕ ਅਦਾਰਿਆਂ ਦਾ ਸਾਲਾਨਾ ਪ੍ਰੋਗਰਾਮ, 4 ਅਗਸਤ ਨੂੰ “ਸੱਭਿਆਚਾਰ ਅਤੇ ਆਚਰਣ ਵਿਸ਼ੇ ‘ਤੇ ਡੂੰਘੀਆਂ ਵਿਚਾਰਾਂ” ‘ਤੇ ਸੈਮੀਨਾਰ ਅਤੇ 5 ਅਗਸਤ ਨੂੰ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ।ਬੱਚਿਆਂ ਵਲੋਂ ਬਣਾਈਆਂ ਕਲਾ-ਕ੍ਰਿਤੀਆਂ ਅਤੇ ਪਿੰਗਲਵਾੜਾ ਸੰਸਥਾ ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।
ਇਸ ਮੌਕੇ ਪਰਮਿੰਦਰਜੀਤ ਸਿੰਘ ਭੱਟੀ ਮੁੱਖ ਪ੍ਰਸ਼ਾਸਕ ਪਿੰਗਲਵਾੜਾ, ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਡਾ. ਨਿਰਮਲ ਸਿੰਘ, ਡਾ. ਇੰਦਰਜੀਤ ਕੌਰ (ਰੇਨੂੰ), ਗੁਰਨਾਇਬ ਸਿੰਘ, ਤਿਲਕ ਰਾਜ ਜਰਨਲ ਮੈਨੇਜਰ, ਹਰਪਾਲ ਸਿੰਘ ਕੇਅਰ ਟੇਕਰ, ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ, ਮੈਡਮ ਰਾਜਵਿੰਦਰ ਕੌਰ, ਸਾਬਕਾ ਪੁਲਿਸ ਇੰਸਪੈਕਟਰ, ਪ੍ਰਿੰ. ਨਰੇਸ਼ ਕਾਲੀਆ, ਪਿ੍ਰੰ. ਲਖਵਿੰਦਰ ਕੌਰ, ਪਿੰ੍ਰ. ਅਨੀਤਾ ਬੱਤਰਾ, ਪ੍ਰਿੰ. ਦਲਜੀਤ ਕੌਰ, ਮੈਡਮ ਸੁਨੀਤਾ ਨਈਅਰ, ਸਮੂਹ ਵਿੱਦਿਅਕ ਅਦਾਰਿਆਂ ਦਾ ਸਟਾਫ਼, ਬੱਚੇ, ਵੱਖ-ਵੱਖ ਵਾਰਡਾਂ ਅਤੇ ਵਿਭਾਗਾਂ ਦੇ ਇੰਚਾਰਜ਼ ਅਤੇ ਸੇਵਾਦਾਰ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media