ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਪੰਜਾਬ ਸਰਕਾਰ ਵਲੋਂ ਮੁੱੱੱਖ ਮੰਤਰੀ ਭਗਵੰਤ ਸਿੰਘ ਮਾਨ ਦੀ
ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਜਿਲ੍ਹੇ ਦੇ ਪਿੰਡ ਕੜਿਆਲ ਵਿੱਚ 25 ਏਕੜ ਜਮੀਨ ਨਾਜ਼ਾਇਜ਼ ਕਾਬਜ਼ਕਾਰਾਂ ਦੇ ਕਬਜ਼ੇ ਵਿਚੋਂ ਛੁਡਾ ਕੇ ਪੰਚਾਇਤ ਨੂੰ ਸੌਂਪ ਦਿੱਤੀ।
ਬੀ.ਡੀ.ਪੀ.ਓ ਹਰਸ਼ਾ ਛੀਨਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਕਤ ਜ਼ਮੀਨ ਉਤੇ ਵੱਖ-ਵੱਖ ਲੋਕਾਂ ਨੇ ਨਾਜਾਇਸ਼ ਕਬਜ਼ੇ ਬੀਤੇ ਲੰਮੇ ਸਮੇਂ ਤੋਂ ਕੀਤੇ ਸਨ ਅਤੇ ਇਸ ਸਬੰਧੀ ਡੀ.ਡੀ.ਪੀ.ਓ ਦੀ ਅਦਾਲਤ ਨੇ ਧਾਰਾ ਸੱਤ ਅਧੀਨ ਫੈਸਲਾ ਪੰਚਾਇਤ ਦੇ ਹੱਕ ਵਿੱਚ ਕਰ ਦਿੱਤਾ ਸੀ।ਉਹਨਾਂ ਦੱਸਿਆ ਕਿ ਅੱਜ ਕਾਨੂੰਨੀ ਤੌਰ ‘ਤੇ ਦਖਲ ਵਰੰਟ ਲੈ ਕੇ ਮਹਿਕਮਾ ਮਾਲ ਅਤੇ ਪੁਲਿਸ ਦੀ ਸਹਾਇਤਾ ਨਾਲ ਸ਼ਾਂਤਮਈ ਤਰੀਕੇ ਨਾਲ ਇਹ ਜਮੀਨ ਨਾਜਾਇਜ਼ ਕਬਜ਼ੇ ਵਿੱਚੋਂ ਛੁਡਾ ਕੇ ਪੰਚਾਇਤ ਦੇ ਹਵਾਲੇ ਕਰ ਦਿੱਤੀ ਗਈ।
ਇਸ ਮੌਕੇ ਡਿਊਟੀ ਮਜਿਸਟਰੇਟ ਤਹਿਸੀਲਦਾਰ ਅਜਨਾਲਾ ਗੁਰਮੁਖ ਸਿੰਘ ਦੀ ਅਗਵਾਈ ਹੇਠ ਟੀਮ ਨੇ ਥਾਣਾ ਮੁਖੀ ਭਿੰਡੀ ਸੈਦਾਂ ਸਤਨਾਮ ਸਿੰਘ, ਕਾਨੂੰਗੋ ਹਰਵਿੰਦਰ ਕੁਮਾਰ, ਪੰਚਾਇਤ ਅਫਸਰ ਕੁਲਵਿੰਦਰ ਸਿੰਘ, ਸੰਮਤੀ ਪਟਵਾਰੀ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਸਾਰੇ ਕਬਜ਼ਕਾਰਾਂ ਕੋਲੋਂ ਜ਼ਮੀਨ ਖਾਲੀ ਕਰਵਾਈ ਅਤੇ ਪੰਚਾਇਤ ਦੇ ਸਪੁੱਰਦ ਕਰ ਦਿੱਤੀ ਹੈ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media