ਅੰਮ੍ਰਿਤਸਰ, 2 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) — ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਸਰਸ਼ੀ ਅਗਵਾਈ
ਹੇਠ ਇੰਫਲਿਬਨੈਟ ਸੈਂਟਰ ਗਾਂਧੀਨਗਰ ਨਾਲ ਸ਼ੋਧ-ਚੱਕਰ ਪਲੇਟਫਾਰਮ ਦੀ ਸਥਾਪਨਾ ਲਈ ਸਮਝੌਤਾ (ਐਮ.ਓ.ਯੂ) ਕੀਤਾ ਹੈ।ਖਜ਼ ਪ੍ਰਬੰਧਨ ਤੇ ਵਿਦਵਤਾ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਕੀਤੇ ਗਏ ਇਸ ਮਹੱਤਵਪੂਰਨ ਕਦਮ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕੇ.ਐਸ ਚਾਹਲ ਤੇ ਇੰਫਲਿਬਨੈਟ ਸੈਂਟਰ ਦੀ ਡਾਇਰੈਕਟਰ ਪ੍ਰੋ. ਦੇਵਿਕਾ ਮਦਾਲੀ ਨੇ ਇਸ ਸਮਝੌਤੇ ’ਤੇ ਦਸਤਖ਼ਤ ਕੀਤੇ।
ਯੂਨੀਵਰਸਿਟੀ ਵਲੋਂ ਡੀਨ ਅਕਾਦਮਿਕ ਅਫ਼ੇਅਰਜ਼ ਪ੍ਰੋ. ਪਲਵਿੰਦਰ ਸਿੰਘ, ਯੂਨੀਵਰਸਿਟੀ ਇੰਡਸਟਰੀ ਲੰਿਕੇਜ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਨਵਦੀਪ ਸਿੰਘ ਸੋਢੀ, ਡਾਇਰੈਕਟਰ ਰਿਸਰਚ ਪ੍ਰੋ. ਵੰਦਨਾ ਭੱਲਾ ਪ੍ਰੋਫੈਸਰ-ਇਨ-ਚਾਰਜ਼ ਲਾਇਬ੍ਰੇਰੀ ਪ੍ਰੋ. ਮਨਪ੍ਰੀਤ ਸਿੰਘ ਭੱਟੀ, ਡਾਇਰੈਕਟਰ ਆਈ.ਕਿਊ.ਏ.ਸੀ ਪ੍ਰੋ. ਜਤਿੰਦਰ ਕੌਰ ਅਤੇ ਇੰਫਲਿਬਨੈੱਟ ਵਲੋਂ ਸਾਇੰਟਿਸਟ-ਈ (ਸੀ.ਐਸ) ਡਾ. ਅਭਿਸ਼ੇਕ ਕੁਮਾਰ ਮੌਜ਼ੂਦ ਸਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਯੂ.ਜੀ.ਸੀ-ਇੰਫਲਿਬਨੈੱਟ ਦੀ ਸ਼ੋਧ-ਚੱਕਰ ਪਹਿਲਕਦਮੀ ਖੋਜਕਾਰਾਂ, ਗਾਈਡਾਂ/ਸੁਪਰਵਾਈਜ਼ਰਾਂ ਤੇ ਸੰਸਥਾਵਾਂ ਲਈ ਖੋਜ ਚੱਕਰ ਨੂੰ ਸੁਚਾਰੂ ਬਣਾਉਣ ਲਈ ਇੱਕ ਡਿਜ਼ੀਟਲ ਵਰਕਸਪੇਸ ਹੈ ਜੋ ਲੱਖਾਂ ਸਰੋਤਾਂ, ਖ਼ਾਸਕਰ ਪੂਰੇ ਟੈਕਸਟ ਵਾਲੇ ਥੀਸਿਸ ਨਾਲ ਜੁੜਿਆ ਹੋਇਆ ਹੈ।
Check Also
ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ
ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …
Punjab Post Daily Online Newspaper & Print Media