ਅੰਮਿ੍ਤਸਰ, 14 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ‘ਵਿਰਾਸਤ-ਏ-ਪੰਜਾਬ’ ਲੋਹੜੀ ਦਾ ਜਸ਼ਨ ਬੜ੍ਹੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।’ਵਰਸਿਟੀ ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ (ਯੂ.ਐਸ.ਏ, ਕੈਨੇਡਾ, ਯੂ.ਕੇ, ਭਾਰਤ) ਦੇ ਸਾਂਝੇ ਸਹਿਯੋਗ ਨਾਲ ਕਰਵਾਏ ਉਕਤ ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨ-ਏ-ਖਾਸ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਮੁੱਖ ਮਹਿਮਾਨ ਖਾਲਸਾ ’ਵਰਸਿਟੀ ਤੋਂ ਡੀਨ ਭਾਸ਼ਾਵਾਂ ਤੇ ਮੁਖੀ ਪੰਜਾਬੀ ਵਿਭਾਗ ਡਾ. ਰਮਿੰਦਰ ਕੌਰ, ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ, ਸਾਬਕਾ ਜ਼ਿਲ੍ਹਾ ਭਾਸ਼ਾ ਅਫਸਰ ਗੁਰਦਾਸਪੁਰ-ਅੰਮ੍ਰਿਤਸਰ ਅਤੇ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ, ਇਨਕਮ ਟੈਕਸ ਭਾਰਤ ਸਰਕਾਰ ਸਹਾਇਕ ਡਾਇਰੈਕਟਰ ਬਜਿੰਦਰ ਸਿੰਘ, ਸਮਾਜ ਸੇਵੀ ਸਤਬੀਰ ਸਿੰਘ ਤੇ ਹੋਰ ਸਖਸ਼ੀਅਤਾਂ ਨੇ ਭੁੱਗਾ ਬਾਲਣ ਦੀ ਰਸਮ ਅਦਾ ਕਰਕੇ ਕੀਤੀ।
ਇਸ ਮੌਕੇ ਡਾ. ਮਾਹਲ ਨੇ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਲੋਹੜੀ ਦਾ ਸੱਭਿਆਚਾਰਕ ਮਹੱਤਵ ਹੈ, ਕਿਉਂਕਿ ਇਹ ਲੋਕਾਂ ਨੂੰ ਇਕਜੁੱਟ ਕਰਦਿਆਂ ਏਕਤਾ ਸ਼ਕਤੀ ਵਜੋਂ ਕੰਮ ਕਰਦੀ ਹੈ।ਲੋਹੜੀ ਭਾਰਤ ਦੇ ਸਭ ਤੋਂ ਵੱਧ ਮਨਾਏ ਜਾਣ ਵਾਲੇ ਤਿਉਹਾਰਾਂ ’ਚੋਂ ਇਕ ਹੈ, ਜੋ ਉਤਰੀ ਭਾਰਤ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਆਦਿ ਵਰਗੇ ਕਈ ਰਾਜਾਂ ’ਚ ਮਨਾਇਆ ਜਾਂਦਾ ਹੈ।
ਡਾ. ਰਮਿੰਦਰ ਕੌਰ ਨੇ ਕਿਹਾ ਕਿ ਮਨੁੱਖਤਾ ਦੀ ਜਦੋਂ ਸ਼ੁਰੂਆਤ ਹੋਈ, ਉਦੋਂ ਸਾਡਾ ਸਮਾਜ ਔਰਤ ਕੇਂਦਰਿਤ ਸੀ, ਫਿਰ ਸਮਾਂ ਰਹਿੰਦਿਆਂ ਮਰਦਾਂ ਦੇ ਹੱਥ ’ਚ ਤਾਕਤ ਆ ਗਈ ਬਾਅਦ ’ਚ ਕਈ ਜਥੇਬੰਦੀਆਂ, ਧਾਰਮਿਕ ਆਗੂਆਂ ਨੇ ਔਰਤਾਂ ਦੇ ਹੱਕ ’ਚ ਨਿੱਤਰਦਿਆਂ ਉਨ੍ਹਾਂ ਦੀ ਅਵਾਜ਼ ਬੁਲੰਦ ਕੀਤੀ।ਭਾਵੇਂ ਵਿੱਦਿਅਕ ਅਦਾਰਿਆਂ, ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ’ਚ ਲੜਕੀਆਂ ਦੀ ਗਿਣਤੀ ਵਧ ਗਈ ਹੈ ਅਤੇ ਬਦਲਾਅ ਵੀ ਆ ਰਿਹਾ ਹੈ।
ਡਾ. ਸੁਰਿੰਦਰ ਕੌਰ ਨੇ ਲੋਹੜੀ ਦੀ ਮੁਬਾਰਕਬਾਦ ਦਿੰਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਪ੍ਰੋਗਰਾਮ ਖਾਲਸਾ ਯੂਨੀਵਰਸਿਟੀ ਅਤੇ ਮੰਚ ਦੇ ਕੌਮੀ ਪ੍ਰਧਾਨ ਬਲਵਿੰਦਰ ਕੌਰ ਪੰਡੋਰੀ ਦੇ ਸਹਿਯੋਗ ਨਾਲ ਉਲੀਕਿਆ ਸੀ।ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਪੰਜਾਬੀ ਵਿਸ਼ਵ ਦੀ ਨਾਮੀ ਗਾਇਕਾ ਬੀਬੀ ਰਣਜੀਤ ਕੌਰ ਨੂੰ ਪਦਮ ਵਿਭੂਸ਼ਣ ਗੁਰਮੀਤ ਬਾਵਾ ਯਾਦਗਾਰੀ ਐਵਾਰਡ ਭੇਂਟ ਕਰਦਿਆਂ ਨਗਦ ਰਾਸ਼ੀ, ਸਨਮਾਨ ਪੱਤਰ ਅਤੇ ਲੋਈ ਦਿੱਤੀ ਗਈ।ਇਸ ਤੋਂ ਇਲਾਵਾ ਲੋਕ ਗਾਇਕਾ ਗਲੋਰੀ ਬਾਵਾ, ਪੰਜਾਬੀ ਸੱਭਿਆਚਾਰਕ ਗਾਇਕ ਔਜਲਾ ਬ੍ਰਦਰਜ਼, ਬੀਬੀ ਰਣਜੀਤ ਕੌਰ ਅਤੇ ਗਾਇਕਾ ਬੀਬਾ ਕਮਲ ਸਿੱਧੂ ਨੇ ਆਪਣੇ ਫਨ ਦਾ ਸ਼ਾਨਦਾਰ ਮੁਜ਼ਾਹਰਾ ਕਰਕੇ ਹਾਜ਼ਰੀਨ ਨੂੰ ਝੂਮਣ ਲਾ ਦਿੱਤਾ।ਉਨ੍ਹਾਂ ਕਿਹਾ ਕਿ ਸਵਰਨ ਸਿੰਘ ਗਿੱਲ ਮੋਗਾ, ਗੀਤਕਾਰ ਹਰਵਿੰਦਰ ਟਿਵਾਣਾ ਯੂ.ਐਸ.ਏ, ਡਾ. ਜਸਵਿੰਦਰ ਕੌਰ, ਡਾ. ਸੁਕੀਰਤ ਸਿੰਘ, ਸਤਬੀਰ ਸਿੰਘ, ਵੀਡਿਓ ਡਾਇਰੈਕਟਰ ਗੱਗੀ ਸਿੰਘ, ਕੁਲਵਿੰਦਰ ਕੌਰ, ਲਲਿਤ ਮਹਿਤਾ, ਜੋਤੀ ਸਹਿਗਲ, ਖਾਲਸਾ ਕਾਲਜ ਫਾਰ ਵੂਮੈਨ ਪੰਜਾਬੀ ਵਿਭਾਗ ਮੁਖੀ ਡਾ. ਰਵਿੰਦਰ ਕੌਰ, ਡਾ. ਗੁਰਵੰਤ ਸਿੰਘ, ਡਾ. ਰਵਿੰਦਰ ਕੌਰ, ਸੋਹਨ ਸਿੰਘ ਗੈਦੂ ਦੁਸਾਂਝ, ਤਸਵਿੰਦਰ ਸਿੰਘ ਵੜੈਚ, ਬਜਿੰਦਰ ਸਿੰਘ, ਸਤਵੰਤ ਕੌਰ ਸੱਤੀ, ਨਿਰਮਲ ਕੌਰ, ਬਲਜੀਤ ਕੌਰ ਆਦਿ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਭਲਾਈ ਅਫਸਰ, ਗੁਰਦਾਸਪੁਰ ਡਾ. ਕਿਰਤਪ੍ਰੀਤ ਕੌਰ, ਗੁਰਮਿੰਦਰ ਕੌਰ, ਰੀਨਾ ਹੰਸ, ਮਹਿਕਪ੍ਰੀਤ ਸਿੰਘ, ਮਲਕਪ੍ਰੀਤ ਕੌਰ ਤੋਂ ਇਲਾਵਾ ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਦਿੱਤੀ ਵਧਾਈ
ਅੰਮ੍ਰਿਤਸਰ, 5 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media