ਅੰਮ੍ਰਿਤਸਰ 15 ਜਨਵਰੀ (ਸੁਖਬੀਰ ਸਿੰਘ) – ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਤੇ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜਿਲ੍ਹੇ ਦੇ 20% ਤੋਂ ਘੱਟ ਵੋਟਰਾਂ ਦੀ ਮੈਪਿੰਗ ਕਰਨ ਵਾਲੇ ਬੀ.ਐਲ.ਓਜ ਦੀ ਟ੍ਰੇਨਿੰਗ ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਲਾਰੈਂਸ ਰੋਡ ਵਿਖੇ ਕਰਵਾਈ ਗਈ।ਟ੍ਰੇਨਿੰਗ ਦੌਰਾਨ ਬੀ.ਐਲ.ਓਜ ਨੂੰ ਮੈਪਿੰਗ ਫੀਸਦ ਵਧਾਉਣ ਦੇ ਉਪਰਾਲੇ ਕਰਨ ਲਈ ਪ੍ਰੇਰਿਆ ਗਿਆ ਤਾਂ ਕਿ ਅਗਾਮੀ ਸੁਧਾਰ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ।ਦੀਪਕ ਮੋਹਨ ਚੋਣ ਕਾਨੂੰਗੋ ਵਲੋਂ ਬੀ.ਐਲ.ਓਜ ਦੇ ਵੋਟਰ ਸੂਚੀ ਦੀ ਮੈਪਿੰਗ ਬਾਰੇ ਸਵਾਲਾਂ ਦਾ ਸਮਾਧਾਨ ਵੀ ਕੀਤਾ ਗਿਆ।
ਇਸ ਮੌਕੇ ਇੰਦਰਜੀਤ ਸਿੰਘ ਚੋਣ ਤਹਿਸੀਲਦਾਰ, ਰਜਿੰਦਰ ਸਿੰਘ ਚੋਣ ਕਾਨੂੰਗੋ, ਪਰਕੀਰਤ ਸਿੰਘ ਚੋਣ ਕਾਨੂੰਗੋ, ਵਰਿੰਦਰ ਕੁਮਾਰ ਸ਼ਰਮਾ, ਚੋਣ ਕਾਨੂੰਗੋ ਅਤੇ ਅਮਨਦੀਪ ਸਿੰਘ ਟੈਕਨੀਕਲ ਅਸਿਸਟੈਂਟ ਵੀ ਹਾਜ਼ਰ ਰਹੇ।
Check Also
ਵਿਧਾਇਕਾ ਜੀਵਨ ਜੋਤ ਕੌਰ ਅਤੇ ਮੇਅਰ ਮੋਤੀ ਭਾਟੀਆ ਨੇ ਮਿਸ਼ਨ ਕਲੀਨ ਪੰਜਾਬ ਤਹਿਤ ਬੱਸ ਸਟੈਂਡ ਵਿਖੇ ਕੀਤੀ ਵਿਸ਼ੇਸ਼ ਸਫ਼ਾਈ
ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੂਬਸੂਰਤ ਬਣਾਉਣ …
Punjab Post Daily Online Newspaper & Print Media