Tuesday, February 17, 2026

`ਯੁਵਾ ਆਪਦਾ ਮਿੱਤਰ` ਸਕੀਮ ਤਹਿਤ ਬਾਬਾ ਕੁਮਾ ਇੰਜੀਨੀਅਰਿੰਗ ਕਾਲਜ ਵਿਖੇ ਟ੍ਰੇਨਿੰਗ ਸ਼ੁਰੂ

ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ) – ਅਪ ਸਕੇਲਿੰਗ ਆਫ਼ ਆਪਦਾ ਮਿੱਤਰ ਯੁਵਾ ਆਪਦਾ ਮਿੱਤਰ ਸਕੀਮ ਤਹਿਤ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਪੰਜਾਬ ਦੇ ਯੂਥ ਨੂੰ ਟ੍ਰੇਨਿੰਗ ਦੇਣ ਸਬੰਧੀ ਪ੍ਰੋਗਰਾਮ ਚਲਾਏ ਗਏ ਹਨ।ਜਿਸ ਸਬੰਧੀ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਸ਼ਨ ਆਫ ਪਬਲਿਕ ਐਡਮਿਨਿਸਟਰੇਸ਼ਨ ਵੱਲੋਂ ਪਹਿਲੇ ਦਿਨ ਅੰਮ੍ਰਿਤਸਰ ਵਿਖੇ ਟੀਮ ਭੇਜੀ ਗਈ।ਜਿਥੇ 400 ਐਨ.ਸੀ.ਸੀ .ਵਲੰਟੀਅਰਾਂ ਦਾ ਰਜਿਸਟਰੇਸ਼ਨ ਕੀਤਾ ਗਿਆ।ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਵਲੰਟੀਅਰਾਂ ਨੂੰ ਆਪਦਾਵਾਂ ਨਾਲ ਨਜਿੱਠਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ ਵਿੱਚ ਵਲੰਟੀਅਰਾਂ ਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਅਸੀਂ ਆਪਦਾ ਦੇ ਆਉਣ ਤੋਂ ਪਹਿਲਾਂ ਹੀ ਤਿਆਰੀ ਕਰ ਲਈਏ ਕੀ ਆਪਦਾ ਜਦ ਵੀ ਆਵੇ ਸਾਡਾ ਕੋਈ ਵੀ ਜਾਨ ਜਾਂ ਮਾਲ ਦਾ ਨੁਕਸਾਨ ਨਾ ਕਰ ਪਾਵੇ।ਜੇਕਰ ਨੁਕਸਾਨ ਹੁੰਦਾ ਵੀ ਹੈ ਤਾਂ ਉਹ ਘੱਟ ਤੋਂ ਘੱਟ ਹੋਵੇ ਅਸੀਂ ਉਸ ਨੂੰ ਕਮਿਊਨਿਟੀ ਪੱਧਰ ‘ਤੇ ਹੀ ਰੋਕ ਸਕੀਏ ਇਸ ਸਬੰਧੀ ਟ੍ਰੇਨਿੰਗ ਦੇ ਪਹਿਲੇ ਦਿਨ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਯੁਵਾ ਆਪਦਾ ਮਿੱਤਰ ਸਕੀਮ ਅੰਮ੍ਰਿਤਸਰ ਵੱਲੋਂ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਵਲੰਟੀਅਰਾਂ ਨੂੰ ਸਮਝਾਇਆ ਕਿ ਕਿਸ ਤਰੀਕੇ ਨਾਲ ਅਸੀਂ ਸਿੱਖਣਾ ਹੈ ਅਤੇ ਆਪਦਾਵਾਂ ਨੂੰ ਆਪਣੇ ਆਪ ਤੇ ਹਾਵੀ ਹੋਣ ਤੋਂ ਰੋਕਣਾ ਹੈ।ਇਸ ਟ੍ਰੇਨਿੰਗ ਦੇ ਪਹਿਲੇ ਦਿਨ 400 ਵਲੰਟੀਅਰਾਂ ਨੇ ਰਜਿਸਟਰੇਸ਼ਨ ਕੀਤਾ।
ਇਸ ਟਰੇਨਿੰਗ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਸ਼ੁਰੂ ਕਰਾਉਣ ਵਿੱਚ ਨਾਇਬ ਸੂਬੇਦਾਰ ਬਲਜਿੰਦਰ ਸਿੰਘ, ਕਰਨਲ ਪਵਨਦੀਪ ਬਲ, ਸੂਬੇਦਾਰ ਮੇਜਰ ਲਵ ਸਿੰਘ ਅਤੇ ਸਮੂਹ ਮੈਗਸੀਪਾ ਇੰਸਟਰਕਟਰ ਸਚਿਨ ਸ਼ਰਮਾ, ਸੁਨੀਲ ਕੁਮਾਰ, ਸ਼ੁਭਮ ਵਰਮਾ, ਆਯੂਸ਼, ਪ੍ਰੀਤੀ ਦੇਵੀ ਆਦਿ ਇੰਸਟਰਕਟਰ ਸ਼ਾਮਲ ਸਨ।

Check Also

ਅਜਨਾਲਾ ‘ਚ ਅਗਸਤ 2025 ਦੀ ਹੜ੍ਹ ਪੀੜਤਾਂ ਦੇ ਕਾਨੂੰਨੀ ਵਾਰਸਾਂ ਨੂੰ ਮੁਆਵਜ਼ਾ ਜਾਰੀ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ) – ਅਗਸਤ 2025 ਵਿੱਚ ਅਜਨਾਲਾ ਇਲਾਕੇ ਦੀ ਦਰਿਆਈ ਪੱਟੀ ਵਿੱਚ …