ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਕੈਂਪਸ ਵਿੱਚ ਨਵੇਂ ਅਕਾਦਮਿਕ ਸਮੈਸਟਰ ਮੌਕੇ ਇੱਕ ਵਿਸ਼ੇਸ਼ ਹਵਨ-ਯੱਗ
ਦਾ ਆਯੋਜਨ ਕੀਤਾ ਗਿਆ।ਸਥਾਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਜਜਮਾਨ ਵਜੋਂ ਮੌਜ਼ੂਦ ਸਨ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ “ਸਭ ਠੀਕ ਰਹੇ” ਬਦਾਂ ਨਾਲ ਸਾਰਿਆਂ ਦੀ ਭਲਾਈ ਦੀ ਕਾਮਨਾ ਕਰਦੇ ਹੋਏ, ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਪ੍ਰਾਰਥਨਾ ਕੀਤੀ ਕਿ ਕਾਲਜ ਇਸ ਸਮੈਸਟਰ ਵਿੱਚ ਸਫਲਤਾ ਦੀਆਂ ਨਵੀਆਂ ਉਚਾਈਆਂ `ਤੇ ਪਹੁੰਚੇ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਘ ਮਹੀਨੇ ਦੀ ਮਹੱਤਾ ਬਾਰੇ ਦੱਸਿਆ, ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਵੈਦਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਅਤੇ ਉਨ੍ਹਾਂ ਨੂੰ ਦਿੱਤੇ ਗਏ ਸੁੰਦਰ ਜੀਵਨ ਅਤੇ ਤੋਹਫਿਆਂ ਲਈ ਹਰ ਪਲ ਪਰਮਾਤਮਾ ਦਾ ਧੰਨਵਾਦ ਕਰਨ ਦੀ ਅਪੀਲ ਕੀਤੀ।ਡਾ. ਵਾਲੀਆ ਨੇ ਸੰਸਥਾ ਦੀਆਂ ਪ੍ਰਾਪਤੀਆਂ `ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਸ਼੍ਰੀਮਤੀ ਅੰਜਲੀ ਸ਼ਰਮਾ (ਬੀ.ਐਸ.ਸੀ ਬਾਇਓਟੈਕਨਾਲੋਜੀ ਸਮੈਸਟਰ 1) ਦੇ ਖੋਜ਼ ਪੱਤਰ ਨੂੰ ਯੂ.ਆਰ ਰਾਓ ਸੈਟੇਲਾਈਟ ਸੈਂਟਰ ਪੁਲਾੜ ਵਿਭਾਗ ਭਾਰਤ ਸਰਕਾਰ ਦੁਆਰਾ ਸਵੀਕਾਰ ਕਰ ਲਿਆ ਗਿਆ ਹੈ।ਇੰਦਰਪਾਲ ਆਰੀਆ (ਪ੍ਰਧਾਨ ਆਰੀਆ ਸਮਾਜ ਲਕਸ਼ਮਣਸਰ) ਨੇ ਪ੍ਰਿੰਸੀਪਲ ਡਾ. ਵਾਲੀਆ ਨੂੰ ਇਸ ਸ਼ੁੱਭ ਮੌਕੇ ‘ਤੇ ਕਾਲਜ ਦੀਆਂ ਪ੍ਰਾਪਤੀਆਂ `ਤੇ ਵਧਾਈ ਦਿੱਤੀ।ਸੁਦਰਸ਼ਨ ਕਪੂਰ ਨੇ ਸਾਰਿਆਂ ਦਾ ਉਨ੍ਹਾਂ ਦੀ ਮੌਜ਼ੂਦਗੀ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਸੰਗੀਤ ਵਿਭਾਗ ਨੇ “ਮੇਰਾ ਜੀਵਨ ਤੇਰੇ ਹਵਾਲੇ ਤੁਮ” ਭਜਨ ਦੀ ਪੇਸ਼ਕਾਰੀ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ।ਡਾ. ਅਨੀਤਾ ਨਰਿੰਦਰ ਮੁਖੀ ਹਿੰਦੀ ਵਿਭਾਗ ਨੇ ਕੁਸ਼ਲ ਮੰਚ ਸੰਚਾਲਨ ਕੀਤਾ।
ਜਿਕਰਯੋਗ ਹੈ ਕਿ ਇਸ ਮੌਕੇ ਸ਼੍ਰੀਮਤੀ ਬਲਬੀਰ ਕੌਰ ਬੇਦੀ, ਆਰੀਆ ਸਮਾਜ ਸ਼ਕਤੀ ਨਗਰ ਤੋਂ ਰਾਕੇਸ਼ ਮਹਿਰਾ, ਸੰਦੀਪ ਆਹੂਜਾ, ਆਰੀਆ ਸਮਾਜ ਲਾਰੈਂਸ ਰੋਡ ਤੋਂ ਅਨਿਲ ਵਿਨਾਇਕ ਡੀ.ਏ.ਵੀ ਸਕੂਲ ਅੰਮ੍ਰਿਤਸਰ ਪ੍ਰਿੰਸੀਪਲ ਡਾ. ਪੱਲਵੀ ਸੇਠੀ, ਕਾਲਜ ਦੀ ਆਰੀਆ ਯੁਵਤੀ ਸਭਾ ਅਤੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਮੈਂਬਰ ਮੌਜ਼ੂਦ ਸਨ।ਅੰਤ ਵਿੱਚ ਪ੍ਰਸ਼ਾਦ ਵੰਡਿਆ ਗਿਆ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media