ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿੱਚ ਬੈਂਕ ਆਫ਼ ਬੜੌਦਾ ਵੱਲੋਂ ਮੇਧਾਵੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਬੈਂਕ ਦੀ ਮੇਧਾਵੀ ਵਿਦਿਆਰਥੀ ਪੁਰਸਕਾਰ ਯੋਜਨਾ ਅਧੀਨ ਸੁਸ਼੍ਰੀ ਦੀਪਿਕਾ ਮਹਾਜਨ ਅਤੇ ਸੁਸ਼੍ਰੀ ਮੇਘਾ ਨੂੰ ਕ੍ਰਮਵਾਰ 11000 ਅਤੇ 7500 ਰੁਪਏ ਦੀ ਰਾਸ਼ੀ ਨਾਲ ਪ੍ਰਮਾਣ ਪੱਤਰ ਅਤੇ ਕਿਤਾਬਾਂ ਭੇਟ ਕੀਤੀਆਂ ਗਈਆਂ।
ਵਿਭਾਗ ਦੇ ਹੋਰ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਆਪਣੀਆਂ ਰਚਨਾਤਮਕ ਪੇਸ਼ਕਾਰੀਆਂ ਦੇ ਆਧਾਰ ’ਤੇ ਵੀ ਬੈਂਕ ਵੱਲੋਂ ਸਨਮਾਨ ਪ੍ਰਾਪਤ ਕੀਤਾ।ਬੈਂਕ ਆਫ਼ ਬੜੌਦਾ ਤੋਂ ਸੰਤੋਸ਼ ਕੁਮਾਰ, ਪੰਕਜ਼ ਵਰਮਾ, ਅੰਕੁਸ਼, ਦੀਪਕ ਅਤੇ ਸੁਸ਼੍ਰੀ ਸੰਦੀਪ ਮਲਿਕ ਸਮੇਤ ਹਿੰਦੀ ਵਿਭਾਗ ਦੇ ਸਾਰੇ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ।
ਵਿਭਾਗ ਅਧਿਆਪਕ ਪ੍ਰੋ. ਸੁਨੀਲ ਕੁਮਾਰ ਨੇ ਬੈਂਕ ਦੇ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਹਿੰਦੀ ਭਾਸ਼ਾ ਦੀ ਮਹੱਤਤਾ ’ਤੇ ਰੌਸ਼ਨੀ ਪਾਈ।
Check Also
ਸਪ੍ਰਿੰਗ ਬਲੌਸਮਜ਼ ਸਕੂਲ ਵਿਖੇ ਪੋਸਕੋ ਐਕਟ, 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਮਾਣਯੋਗ …
Punjab Post Daily Online Newspaper & Print Media