Tuesday, October 27, 2026

ਕੇਟੀ: ਕਲਾ ਮਿਊਜ਼ੀਅਮ ਵਿਖੇ ਸਕੂਲ ਦੇ ਵਿਦਿਆਰਥੀਆਂ ਦਾ “ਔਨ ਦ ਸਪਾਟ ਪੇਂਟਿੰਗ ਮੁਕਾਬਲਾ”

ਅੰਮ੍ਰਿਤਸਰ, 3 ਫਰਵਰੀ (ਜਗਦੀਪ ਸਿੰਘ) – ਇਸ ਮੁਕਾਬਲੇ ਵਿੱਚ 25 ਸਕੂਲਾਂ ਦੇ ਕੁੱਲ 250 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਮੀਰੀ ਪੀਰੀ ਅਕੈਡਮੀ ਦੇ ਵਿਦਿਆਰਥੀਆਂ ਅਤੇ ਭਗਤ ਪੂਰਨ ਸਿੰਘ ਸਕੂਲ ਆਫ਼ ਡੱਫ ਐਂਡ ਡੰਬ ਦੇ ਵਿਸ਼ੇਸ਼ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।ਮੁਕਾਬਲਾ 6 ਸਮੂਹਾਂ ਵਿੱਚ ਵੰਡਿਆ ਗਿਆ ਸੀਨੀਅਰ ਗਰੁੱਪ ਏ (ਕਲਾਸ 1 ਤੱਕ), ਗਰੁੱਪ ਬੀ (ਕਲਾਸ 2, 3 ਅਤੇ 4), ਗਰੁੱਪ ਸੀ (ਕਲਾਸ 5 ਅਤੇ 6), ਗਰੁੱਪ 1 (ਕਲਾਸ 7 ਅਤੇ 8), ਗਰੁੱਪ 2 (ਕਲਾਸ 9 ਅਤੇ 10), ਅਤੇ ਗਰੁੱਪ 3 (ਪਲੱਸ ਵਨ ਅਤੇ ਪਲੱਸ ਟੂ)।ਇਹ ਪ੍ਰੋਗਰਾਮ ਉਘੇ ਕਲਾਕਾਰ ਅਤੇ ਕੇਟੀ: ਕਾਲਾ ਦੇ ਸੰਸਥਾਪਕ ਟਰੱਸਟੀ ਵਿੱਚੋਂ ਇੱਕ ਡਾ. ਬਲਦੇਵ ਗੰਭੀਰ ਨੂੰ ਸਮਰਪਿਤ ਸੀ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਲੀ ਕਿਸੇ ਵੀ ਚੀਜ਼ ਨੂੰ ਪੇਂਟ ਕਰਨ ਦੀ ਆਜ਼ਾਦੀ ਦਿੱਤੀ ਗਈ, ਜਿਸ ਦੇ ਨਤੀਜੇ ਵਜੋਂ ਕਲਾਕ੍ਰਿਤੀਆਂ ਦੀ ਇੱਕ ਪ੍ਰਭਾਵਸ਼ਾਲੀ ਸ਼੍ਰੇਣੀ ਸਾਹਮਣੇ ਆਈ।
ਨਿਸ਼ਾ ਮਹਾਜਨ, ਕ੍ਰਿਸ਼ਨਾ ਵੇਣੀ, ਸਮਾਈਲੀ ਅਰੋੜਾ ਚੌਧਰੀ ਅਤੇ ਬ੍ਰਜੇਸ਼ ਜੌਲੀ ਦੀ ਜਿਊਰੀ ਨੇ ਧਿਆਨ ਯੋਗ ਜੇਤੂਆਂ ਦੀ ਚੋਣ ਕੀਤੀ।ਹਰੇਕ ਭਾਗੀਦਾਰ ਨੂੰ ਭਾਗੀਦਾਰੀ ਮੈਡਲ ਅਤੇ ਤੋਹਫ਼ੇ (ਰੰਗ ਅਤੇ ਸਕੈਚ ਕਿਤਾਬਾਂ) ਪ੍ਰਾਪਤ ਹੋਏ।ਜੇਤੂਆਂ ਨੂੰ ਨਕਦ ਪੁਰਸਕਾਰ ਅਤੇ ਮੈਡਲ ਪ੍ਰਦਾਨ ਕੀਤੇ ਗਏ।
ਡੀਏਵੀ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਪ੍ਰਿੰਸੀਪਲ ਵਿਕਾਸ ਪਰਾਸ਼ਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਜੇਤੂਆਂ ਨੂੰ ਪੁਰਸਕਾਰ ਵੰਡੇ।ਪੁਰਸਕਾਰ ਸਮਾਰੋਹ ਤੋਂ ਪਹਿਲਾਂ ਸਕੱਤਰ ਰਾਜੇਸ਼ ਰੈਨਾ ਨੇ ਮੁੱਖ ਮਹਿਮਾਨ, ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਮਾਲਾ ਚਾਵਲਾ, ਗੁਲਸ਼ਨ ਸਦਾਨਾ, ਰਰਸ਼ਮੀ ਗੁਪਤਾ, ਅੰਜ਼ੂ ਜੌਲੀ, ਸਮਿੰਦਰ ਕੌਰ, ਲਖਵਿੰਦਰ ਸਿੰਘ ਸਮੇਤ ਕਈ ਕਲਾ ਅਧਿਆਪਕਾਂ, ਕਲਾਕਾਰਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …