Wednesday, August 19, 2026

ਨਗਰ ਨਿਗਮ ਵਲੋਂ ਨਜਾਇਜ਼ ਕਬਜ਼ਿਆਂ ਅਤੇ ਸੜਕਾਂ ‘ਤੇ ਗੰਦਗੀ ਖਿਲਾਫ਼ ਸਾਂਝੀ ਕਾਰਵਾਈ

ਅੰਮ੍ਰਿਤਸਰ, 9 ਫ਼ਰਵਰੀ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਜੁਆਇੰਟ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸਟੇਟ ਵਿਭਾਗ ਅਤੇ ਹੈਲਥ ਵਿਭਾਗ ਵਲੋਂ ਸੜਕਾਂ ‘ਤੇ ਹੋ ਰਹੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਗੰਦਗੀ ਰੋਕਣ ਲਈ ਸਾਂਝੀ ਮੁਹਿੰਮ ਚਲਾਈ ਗਈ।
ਹੈਲਥ ਵਿਭਾਗ ਦੀ ਅਗਵਾਈ ਮੈਡੀਕਲ ਅਫਸਰ ਹੈਲਥ ਡਾ. ਯੋਗੇਸ਼ ਅਰੋੜਾ ਅਤੇ ਐਸਟੇਟ ਵਿਭਾਗ ਟੀਮ ਦੀ ਅਗਵਾਈ ਸਕੱਤਰ ਸੁਸ਼ਾਂਤ ਭਾਟੀਆ ਨੇ ਕੀਤੀ।ਐਸ.ਆਈ ਸੰਜੀਵ ਦੇਵਾਨ, ਐਸ.ਆਈ ਹਰਿੰਦਰਪਾਲ ਸਿੰਘ ਅਤੇ ਲੈਂਡ ਇੰਸਪੈਕਟਰ ਅਮਨ ਸ਼ਰਮਾ ਨੇ ਹਾਥੀ ਗੇਟ ਤੋਂ ਲੋਹਗੜ੍ਹ ਗੇਟ ਤੱਕ ਕੀਤੀ ਕਾਰਵਾਈ ਦੌਰਾਨ ਸੜਕਾਂ ‘ਤੇ ਲੱਗੀਆਂ ਗੈਰ-ਕਾਨੂੰਨੀ ਰੇਹੜੀਆਂ ਅਤੇ ਸਟਾਲ ਜ਼ਬਤ ਕੀਤੇ ਗਏ, ਤਾਂ ਜੋ ਟ੍ਰੈਫਿਕ ਅਤੇ ਪੈਦਲ ਯਾਤਰੀਆਂ ਦੀ ਆਵਾਜਾਈ ਸੁਚਾਰੂ ਬਣੀ ਰਹੇ।ਹੈਲਥ ਵਿਭਾਗ ਵਲੋਂ ਸੜਕਾਂ ‘ਤੇ ਕੂੜਾ ਸੁੱਟਣ ਅਤੇ ਸਿੰਗਲ-ਯੂਜ਼ ਪਲਾਸਟਿਕ ਦੇ ਇਸਤੇਮਾਲ ਲਈ ਸਟ੍ਰੀਟ ਵੇਂਡਰਾਂ ਦੇ ਚਲਾਨ ਵੀ ਕੀਤੇ ਗਏ।
ਨਗਰ ਨਿਗਮ ਨੇ ਸ਼ਹਿਰ ਵਾਸੀਆਂ, ਦੁਕਾਨਦਾਰਾਂ ਅਤੇ ਸਟ੍ਰੀਟ ਵੇਂਡਰਾਂ ਨੂੰ ਨਗਰ ਨਿਗਮ ਨਾਲ ਸਹਿਯੋਗ ਕਰਨ, ਨਜਾਇਜ਼ ਕਬਜ਼ਿਆਂ ਤੋਂ ਬਚਣ, ਸਰਵਜਨਿਕ ਥਾਵਾਂ ਦੀ ਸਫ਼ਾਈ ਬਣਾਈ ਰੱਖਣ ਅਤੇ ਸਿੰਗਲ-ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …