ਅੰਮ੍ਰਿਤਸਰ, 22 ਫ਼ਰਵਰੀ (ਜਗਦੀਪ ਸਿੰਘ) – ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਡਾ. ਜੈ
ਇੰਦਰ ਸਿੰਘ ਵੱਲੋਂ ਭਗਤਵਾਲਾ ਡੰਪਿੰਗ ਸਾਈਟ ’ਤੇ ਚੱਲ ਰਹੇ ਬਾਇਓ-ਰੀਮੀਡੀਏਸ਼ਨ ਕੰਮ ਦਾ ਨਿਰੀਖਣ ਕੀਤਾ ਗਿਆ।
ਡਾ. ਕਿਰਨ ਐਮ.ਓ.ਐਚ, ਸੈਨਟਰੀ ਇੰਸਪੈਕਟਰ ਰਮਨ ਅਤੇ ਪ੍ਰੋਜੈਕਟ ਨੂੰ ਅੰਜ਼ਾਮ ਦੇ ਰਹੇ ਕੰਪਨੀ ਅਧਿਕਾਰੀ ਮੌਜ਼ੂਦ ਸਨ।ਅਧਿਕਾਰੀਆਂ ਵੱਲੋਂ ਸਾਈਟ ’ਤੇ ਚੱਲ ਰਹੀਆਂ ਕਾਰਵਾਈਆਂ, ਸੁਰੱਖਿਆ ਉਪਾਵਾਂ ਅਤੇ ਦਿਨ-ਪ੍ਰਤੀ-ਦਿਨ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਤਾਜ਼ਾ ਪ੍ਰਗਤੀ ਰਿਪੋਰਟ ਅਨੁਸਾਰ ਹੁਣ ਤੱਕ ਕੁੱਲ 3,05,345 ਮੈਟ੍ਰਿਕ ਟਨ ਲੈਗਸੀ ਕਚਰੇ ਦੀ ਪ੍ਰਕਿਰਿਆ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 2,44,499.5 ਮੈਟ੍ਰਿਕ ਟਨ ਬਾਇਓ-ਸੌਇਲ ਵਿਗਿਆਨਕ ਬਾਇਓ-ਮਾਈਨਿੰਗ ਪ੍ਰਕਿਰਿਆ ਰਾਹੀਂ ਪ੍ਰਾਪਤ ਕੀਤੀ ਗਈ ਹੈ।1 ਫ਼ਰਵਰੀ ਤੋਂ 19 ਫ਼ਰਵਰੀ 2026 ਤੱਕ ਰੋਜ਼ਾਨਾ ਲਗਭਗ 3,860 ਤੋਂ 4,495 ਮੈਟ੍ਰਿਕ ਟਨ ਕਚਰੇ ਦੀ ਪ੍ਰਕਿਰਿਆ ਕੀਤੀ ਗਈ, ਜੋ ਸਾਈਟ ’ਤੇ ਲਗਾਤਾਰ ਕੰਮ ਹੋਣ ਨੂੰ ਦਰਸਾਉਂਦਾ ਹੈ।ਇਸ ਤੋਂ ਇਲਾਵਾ ਛਫ਼ਧ ਮਟੀਰੀਅਲ ਅਤੇ ੍ਰਧਢ ਦੀ ਵੀ ਨਿਯਮਿਤ ਤੌਰ ’ਤੇ ਛਾਂਟ ਕੀਤੀ ਜਾ ਰਹੀ ਹੈ।
ਨਿਰੀਖਣ ਦੌਰਾਨ ਸੰਯੁਕਤ ਕਮਿਸ਼ਨਰ ਨੇ ਸਬੰਧਿਤ ਏਜੰਸੀ ਅਤੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ:
ਰੋਜ਼ਾਨਾ ਨਿਰਧਾਰਤ ਟਾਰਗਟ ਬਿਨਾਂ ਰੁਕਾਵਟ ਪੂਰੇ ਕੀਤੇ ਜਾਣ ੍ਰਧਢ ਅਤੇ ਛਫ਼ਧ ਮਟੀਰੀਅਲ ਦੀ ਠੀਕ ਛਾਂਟ ਅਤੇ ਨਿਪਟਾਰਾ ਯਕੀਨੀ ਬਣਾਇਆ ਜਾਵੇ।ਧੂੜ ਨਿਯੰਤਰਣ ਅਤੇ ਅੱਗ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕੀਤਾ ਜਾਵੇ
ਵਾਤਾਵਰਣ ਸੰਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੀ ਸਮੇਂ-ਸਿਰ ਪੂਰਤੀ ਅਤੇ ਭਗਤਵਾਲਾ ਸਾਈਟ ਦੀ ਬਹਾਲੀ ਲਈ ਨਿਰੰਤਰ ਨਿਗਰਾਨੀ ਕੀਤੀ ਜਾਵੇਗੀ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media