ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਹੇਠ
ਮਾਨਸਿਕ ਸਿਹਤ ਪ੍ਰੋਗਰਾਮ ਤਹਿਤ ਟੈਲੀ ਮਾਨਸ ਹੈਲਪਲਾਈਨ ਅਹਿਮ ਭੂਮਿਕਾ ਨਿਭਾਅ ਰਹੀ ਹੈ।ਇਸ ਹੈਲਪ ਲਾਈਨ `ਤੇ ਪਿੱਛਲੇ ਇੱਕ ਸਾਲ ਦੌਰਾਨ ਜਿਲ੍ਹੇ ਭਰ ਵਿੱਚ 22,200 ਤੋਂ ਵੱਧ ਕਾਲਾਂ ਪ੍ਰਾਪਤ ਹੋ ਚੁੱਕੀਆਂ ਹਨ, ਜਿਥੇ ਲੋਕਾਂ ਨੇ ਮਾਨਸਿਕ ਸਲਾਹ, ਭਾਵਨਾਤਮਕ ਸਹਾਇਤਾ ਅਤੇ ਮਨੋਵਿਗਿਆਨਕ ਮਦਦ ਲਈ ਸੰਪਰਕ ਕੀਤਾ।ਟੈਲੀ-ਮਨਾਸ ਭਾਰਤ ਸਰਕਾਰ-ਦੀ ਨੈਸ਼ਨਲ ਟੈਲੀ ਮੈਨਟਲ ਹੈਲਥ ਪ੍ਰੋਗਰਾਮ ਹੇਠ ਇੱਕ ਮਹੱਤਵਪੂਰਨ ਪਹਿਲ ਹੈ, ਜਿਸ ਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨੂੰ ਮੁਫ਼ਤ, ਗੁਪਤ ਅਤੇ 24 ਘੰਟੇ ਮਾਨਸਿਕ ਸਿਹਤ ਜੋ ਸਹਾਇਤਾ ਪ੍ਰਦਾਨ ਕਰਨਾ ਹੈ।ਇਹ ਸੇਵਾ ਮਾਹਿਰ ਕੋਂਸਲਰਾਂ ਰਾਹੀਂ ਤੁਰੰਤ ਮਦਦ, ਤਣਾਅ ਨੂੰ ਸੰਭਾਲਣ-ਲਈ ਤਰੀਕੇ, ਮਨੋਵਿਗਿਆਨਕ ਪਹਿਲੀ ਸਹਾਇਤਾ ਅਤੇ ਲੋੜ ਪੈਣ `ਤੇ ਮਾਹਿਰਾਂ ਜਾਂ ਸਿਹਤ ਸੰਸਥਾਵਾਂ ਨਾਲ ਜੋੜਨ ਦੀ ਸੁਵਿਧਾ ਦਿੰਦੀ ਹੈ।ਹੈਲਪ ਲਾਈਨ ਰਾਹੀਂ ਤਣਾਅ, ਚਿੰਤਾ, ਡਿਪ੍ਰੈਸ਼ਨ, ਪ੍ਰੀਖਿਆ ਦਬਾਅ,ਰਿਸ਼ਤਿਆਂ ਦੀਆਂ ਸਮੱਸਿਆਵਾਂ, ਨਸ਼ੇ ਸਬੰਧੀ ਚਿੰਤਾਵਾਂ, ਨੀਂਦ ਦੀਆਂ ਸਮੱਸਿਆਵਾਂ ਅਤੇ ਸੰਕਟ ਸਥਿਤੀਆਂ ਵਰਗੇ ਮਾਮਲਿਆਂ ਵਿੱਚ ਮਦਦ ਪ੍ਰਦਾਨ ਕੀਤੀ ਜਾਂਦੀ ਹੈ।ਪਹਿਲੇ ਪੱਧਰ `ਤੇ ਕੌਂਸਲਰ ਸਹਾਇਤਾ ਦਿੰਦੇ ਹਨ ਅਤੇ ਜ਼ਰੂਰਤ ਪੈਣ `ਤੇ ਮਾਮਲੇ ਨੂੰ ਮਨੋਵਿਗਿਆਨੀ ਜਾਂ ਮਨੋਰੋਗ ਮਾਹਿਰ ਵੱਲ ਭੇਜਿਆ ਜਾਂਦਾ ਹੈ।ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੀਤ ਕੌਰ ਨੇ ਕਿਹਾ ਕਿ ਵਧ ਰਹੀਆਂ ਕਾਲਾਂ ਲੋਕਾਂ ਵਿੱਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਦਾ ਸੰਕੇਤ ਹਨ।ਉਨ੍ਹਾਂ ਨੇ ਸਮਾਜਿਕ ਸੰਸਥਾਵਾਂ, ਸਕੂਲਾਂ ਅਤੇ ਪਰਿਵਾਰਾਂ ਨੂੰ ਵੀ ਇਸ ਸੇਵਾ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ।
ਇਸ ਮੌਕੇ ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ ਨੇ ਦੱਸਿਆ ਕਿ ਲੋਕ ਇਸ 24 ਘੰਟੇ, ਹਫ਼ਤੇ ਦੇ 7 ਦਿਨ ਟੋਲ-ਫਰੀ ਨੰਬਰ 1800-89-14416 ਅਤੇ 14416 ਕਾਲ ਕਰਕੇ ਸੇਵਾ ਲੈ ਸਕਦੇ ਹਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media