Sunday, February 22, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਵਲੋਂ ਸਰਵਾਈਕਲ ਕੈਂਸਰ ਜਾਗਰੂਕਤਾ ਲੈਕਚਰ

ਅੰਮ੍ਰਿਤਸਰ, 22 ਫਰਵਰੀ (ਜਗਦੀਫ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਨੇ ਅਮਨਦੀਪ ਗਰੁੱਪ ਆਫ ਹੌਸਪੀਟਲ ਦੇ ਸਹਿਯੋਗ ਨਾਲ “ਸਰਵਾਈਕਲ ਕੈਂਸਰ ਜਾਗਰੂਕਤਾ” ਵਿਸ਼ੇ ‘ਤੇ ਜਾਣਕਾਰੀ ਭਰਪੂਰ ਲੈਕਚਰ ਦਾ ਆਯੋਜਨ ਕੀਤਾ।ਇਸ ਦਾ ਉਦੇਸ਼ ਕਾਲਜ ਸਟਾਫ਼ ਨੂੰ ਔਰਤਾਂ ਦੀ ਸਿਹਤ ਬਾਰੇ ਜਾਗਰੂਕ ਕਰਨਾ ਸੀ, ਜਿਸ ਵਿਚ ਖ਼ਾਸ ਤੌਰ ‘ਤੇ ਸਰਵਾਈਕਲ ਕੈਂਸਰ ਦੀ ਜਲਦੀ ਪਛਾਣ, ਰੋਕਥਾਮ ਅਤੇ ਦੇਖਭਾਲ ‘ਤੇ ਜ਼ੋਰ ਦਿੱਤਾ ਗਿਆ।ਡਾ. ਸ਼ਿਵਾਨੀ ਗਰਗ ਸੀਨੀਅਰ ਕਨਸਲਟੈਂਟ ਆਬਸਟੇਟ੍ਰਿਸ਼ੀਅਨ ਅਤੇ ਗਾਇਨਕੋਲੋਜਿਸਟ ਅਮਨਦੀਪ ਮੈਡੀਸਿਟੀ ਅਤੇ ਉਜਾਲਾ ਸਿਗਨਜ਼ ਹੈਲਥ ਕੇਅਰ ਸਰਵਿਸਿਜ਼ ਸਰੋਤ ਵਕਤਾ ਵਜੋਂ ਹਾਜ਼ਰ ਰਹੇ।ਉਨ੍ਹਾਂ ਨੇ ਸਰਵਾਈਕਲ ਕੈਂਸਰ ਦੇ ਕਾਰਣਾਂ, ਲੱਛਣਾਂ, ਰੋਕਥਾਮ ਅਤੇ ਇਲਾਜ਼ ਦੇ ਵਿਕਲਪਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨੇ ਨਿਯਮਤ ਸਕ੍ਰੀਨਿੰਗ, ਐਚ.ਪੀ.ਵੀ ਟੀਕਾਕਰਨ ਅਤੇ ਸਮੇਂ ਸਿਰ ਡਾਕਟਰੀ ਸਲਾਹ ਦੀ ਅਹਿਮੀਅਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਵਾਈਕਲ ਕੈਂਸਰ ਉਹਨਾਂ ਕੈਂਸਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਸ਼ੁਰੂਆਤੀ ਪੜਾਅ ‘ਚ ਪਛਾਣ ਹੋਣ ‘ਤੇ ਆਸਾਨੀ ਨਾਲ ਰੋਕਿਆ ਅਤੇ ਇਲਾਜ਼ ਕੀਤਾ ਜਾ ਸਕਦਾ ਹੈ।
ਡਾ. ਗਰਗ ਨੇ ਗਾਇਨਕੋਲੋਜੀਕਲ ਸਿਹਤ ਨਾਲ ਸੰਬੰਧਿਤ ਆਮ ਭਰਮਾਂ ਬਾਰੇ ਵੀ ਚਰਚਾ ਕੀਤੀ ਅਤੇ ਪ੍ਰਜਨਨ ਸਿਹਤ ਪ੍ਰਤੀ ਸਚੇਤ ਅਤੇ ਸਰਗਰਮ ਰਵੱਈਆ ਅਪਣਾਉਣ ਲਈ ਪ੍ਰੇਰਿਤ ਕੀਤਾ।ਲੈਕਚਰ ਤੋਂ ਬਾਅਦ ਇੱਕ ਮਹੱਤਵਪੂਰਨ ਇੰਟਰਐਕਟਿਵ ਸੈਸ਼ਨ ਹੋਇਆ, ਜਿਸ ਦੌਰਾਨ ਕਾਲਜ ਸਟਾਫ਼ ਨੇ ਮਾਹਵਾਰੀ ਸਿਹਤ, ਪੀ.ਸੀ.ਓ.ਡੀ, ਉਰਵਰਤਾ ਸੰਬੰਧੀ ਚਿੰਤਾਵਾਂ ਅਤੇ ਕੈਂਸਰ ਸਕ੍ਰੀਨਿੰਗ ਬਾਰੇ ਸਵਾਲ ਪੁੱਛੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ਦੌਰਾਨ ਨੌਜਵਾਨ ਔਰਤਾਂ ਵਿੱਚ ਸਿਹਤ ਜਾਗਰੂਕਤਾ ਦੀ ਮਹੱਤਤਾ ‘ਤੇ ਰੌਸ਼ਨੀ ਪਾਈ।ਪ੍ਰੋਗਰਾਮ ਦੀ ਸੰਯੋਜਕ ਡਾ. ਅਨੀਤਾ ਨਰਿੰਦਰ ਅਤੇ ਮਿਸ ਸੁਰਭੀ ਸੇਠੀ ਸਮੇਤ ਲਗਭਗ 100 ਸਟਾਫ਼ ਮੈਂਬਰਾਂ ਨੇ ਉਤਸ਼ਾਹ ਨਾਲ ਇਸ ਲੈਕਚਰ ਵਿੱਚ ਭਾਗ ਲਿਆ।

Check Also

ਭਗਤਾਂਵਾਲਾ ਡੰਪਿੰਗ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਦੀ ਸੰਯੁਕਤ ਕਮਿਸ਼ਨਰ ਵੱਲੋਂ ਸਮੀਖਿਆ

ਅੰਮ੍ਰਿਤਸਰ, 22 ਫ਼ਰਵਰੀ (ਜਗਦੀਪ ਸਿੰਘ) – ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਨਿਗਮ …