Wednesday, February 25, 2026

ਆਈ.ਟੀ.ਆਈ ਵਿਦਿਆਰਥੀਆਂ ਨੂੰ ਦਿੱਤੀ ਵਿਸ਼ੇਸ਼ ਸਕਿੱਲ ਟ੍ਰੇਨਿੰਗ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਰਕਾਰ ਦੀ ਮਹੱਤਵਪੂਰਨ ਅਤੇ ਲੋਕ-ਹਿਤੈਸ਼ੀ ਯੋਜਨਾ ਪੀ.ਐਮ ਸੂਰਿਆ ਯੋਜਨਾ ਅਧੀਨ ਸਰਕਾਰੀ ਆਈ.ਟੀ.ਆਈ ਰਣਜੀਤ ਐਵਨਿਊ ਅਤੇ ਦਯਾਨੰਦ ਆਈ.ਟੀ.ਆਈ (ਇਲੈਕਟ੍ਰੀਸ਼ਨ ਅਤੇ ਵਾਇਰਮੈਨ ਟਰੇਡ) ਦੇ ਵਿਦਿਆਰਥੀਆਂ ਵੱਲੋਂ ਟ੍ਰੇਨਿੰਗ ਪਾਰਟਨਰ ਸ਼ਕਤੀ ਪਾਵਰ ਸੋਲਿਊਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕੀਤਾ ਗਿਆ।ਸਰਕਾਰ ਦੀ ਫਲੈਗਸ਼ਿਪ ਯੋਜਨਾ ਹੈ, ਜਿਸ ਦਾ ਮੁੱਖ ਉਦੇਸ਼ ਸੂਰਜੀ ਊਰਜਾ ਦੇ ਪ੍ਰਚਾਰ-ਪ੍ਰਸਾਰ ਨਾਲ ਨਵੀਕਰਣਯੋਗ ਊਰਜਾ ਖੇਤਰ ਵਿੱਚ ਤਕਨੀਕੀ ਤੌਰ ‘ਤੇ ਨਿਪੁੰਨ ਅਤੇ ਕੁਸ਼ਲ ਨੌਜਵਾਨ ਤਿਆਰ ਕਰਨਾ ਹੈ, ਤਾਂ ਜੋ ਉਨ੍ਹਾਂ ਲਈ ਰੋਸ਼਼ਗਾਰ ਅਤੇ ਸਵਰੋਜ਼ਗਾਰ ਦੇ ਵਧੇਰੇ ਮੌਕੇ ਉਪਲਬਧ ਹੋ ਸਕਣ।
ਇਸ ਪ੍ਰੋਗਰਾਮ ਹੇਠ ਕੁੱਲ 150 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋਈ, ਜਿਨ੍ਹਾਂ ਵਿੱਚੋਂ 115 ਵਿਦਿਆਰਥੀ ਸਫਲਤਾਪੂਰਵਕ ਪਾਸ ਆਉਟ ਹੋ ਚੁੱਕੇ ਹਨ, ਜਦਕਿ ਬਾਕੀ ਵਿਦਿਆਰਥੀ ਟ੍ਰੇਨਿੰਗ ਅਧੀਨ ਹਨ।ਅੱਜ ਪ੍ਰੋਗਰਾਮ ਦੀ 6ਵੇਂ ਬੈਚ ਦੀ ਸਫਲ ਸਮਾਪਤੀ ਮੌਕੇ ਆਯੋਜਿਤ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਿੰਸੀਪਲ ਇੰਜ. ਸੰਜੀਵ ਕੁਮਾਰ ਸ਼ਰਮਾ, ਬਰਿੰਦਰਜੀਤ ਸਿੰਘ ਟ੍ਰੇਨਿੰਗ ਅਧਿਕਾਰੀ ਅਤੇ ਹੋਰ ਸਟਾਫ ਮੈਂਬਰਾਂ ਦੀ ਹਾਜ਼ਰੀ ਵਿੱਚ ਵੰਡੇ ਗਏ।ਪ੍ਰੋਗਰਾਮ ਦੇ ਕੋਆਰਡੀਨੇਟਰ ਕਮਲਕਾਂਤ ਅਤੇ ਸੁਖਦੇਵ ਸਿੰਘ (ਟ੍ਰੇਨਿੰਗ ਅਫਸਰ) ਸਨ, ਜਦਕਿ ਟ੍ਰੇਨਿੰਗ ਜੁਗਰਾਜ ਸਿੰਘ, ਇਲੈਕਟ੍ਰੀਸ਼ਨ ਇੰਸਟਰੱਕਟਰ ਵੱਲੋਂ ਪ੍ਰਦਾਨ ਕੀਤੀ ਗਈ।ਪ੍ਰਿੰਸੀਪਲ ਇੰਜ. ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਸੰਸਥਾ ਵਿਦਿਆਰਥੀਆਂ ਨੂੰ ਰੋਜ਼ਗਾਰ-ਮੁਖੀ ਅਤੇ ਆਧੁਨਿਕ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਹਮੇਸ਼ਾਂ ਵਚਨਬੱਧ ਹੈ ।
ਦਾਖਲਿਆਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਪ੍ਰਿੰਸੀਪਲ, ਸਰਕਾਰੀ ਆਈ.ਟੀ.ਆਈ ਰਣਜੀਤ ਐਵਨਿਊ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …