Thursday, August 20, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵੱਲੋਂ ਡੈਂਟਲ ਚੈਕਅੱਪ ਕੈਂਪ ਦਾ ਆਯੋਜਨ

ਅੰਮ੍ਰਿਤਸਟ, 2 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵਲੋਂ ਪਕੈਂਪਸ ਵਿੱਚ ਵਿਦਿਆਰਥਣਾਂ ਦੀ ਮੌਖਿਕ ਸਿਹਤ ਜਾਗਰੂਕਤਾ ਅਤੇ ਰੋਕਥਾਮ ਦੰਦਾਂ ਦੀ ਸੰਭਾਲ ਨੂੰ ਪ੍ਰੋਤਸਾਹਿਤ ਕਰਨ ਦੇ ਉਦਸ਼ ਨਾਲ ਡੈਂਟਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਕੈਂਪ ਤਜ਼ਰਬੇਕਾਰ ਮਾਹਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ।ਕੈਂਪ ਦੀ ਅਗਵਾਈ ਡਾ. ਸ਼ਿਖਾ ਬਾਘੀ, ਮਾਸਟਰ ਟ੍ਰੇਨਰ, ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ, ਟਾਈਮਲੇਸ ਐਸਥੈਟਿਕਸ ਵਲੋਂ ਕੀਤੀ ਗਈ।ਉਨ੍ਹਾਂ ਦੇ ਨਾਲ ਡਾ. ਨਾਜੀਆ ਵੀ ਮੌਜ਼ੂਦ ਸਨ।ਡਾਕਟਰਾਂ ਦੀ ਟੀਮ ਨੂੰ ਮਿਸ ਧ੍ਰਿਤੀ ਅਤੇ ਮਿਸ ਸੋਹਨੀ ਨੇ ਭਰਪੂਰ ਸਹਿਯੋਗ ਦਿੱਤਾ।ਇਹ ਪਹਿਲ ਕਦਮੀ ਕਾਲਜ ਦੀ ਐਨ.ਐਸ.ਐਸ ਇਕਾਈ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।
ਕੈਂਪ ਦੌਰਾਨ ਵਿਦਿਆਰਥਣਾਂ ਦੀ ਦੰਦਾਂ ਦੀ ਸੰਪੂਰਨ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਹੀ ਮੌਖਿਕ ਸਫ਼ਾਈ ਬਰਕਰਾਰ ਰੱਖਣ, ਦੰਦਾਂ ਦੀਆਂ ਸਮੱਸਿਆਵਾਂ ਦੀ ਸ਼ੁਰੂਆਤੀ ਪਛਾਣ ਅਤੇ ਨਿਯਮਿਤ ਡੈਂਟਲ ਚੈਕ-ਅੱਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। 100 ਤੋਂ ਵੱਧ ਵਿਦਿਆਰਥਣਾਂ ਨੇ ਮੁਫ਼ਤ ਡੈਂਟਲ ਸਲਾਹ ਅਤੇ ਜਾਗਰੂਕਤਾ ਸੈਸ਼ਨਾਂ ਦਾ ਲਾਭ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਪਹਿਲ ਕਦਮੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸਿਹਤ ਜਾਗਰੂਕਤਾ ਸਿੱਖਿਆ ਦਾ ਅਟੁੱਟ ਹਿੱਸਾ ਹੈ ਅਤੇ ਡੈਂਟਲ ਚੈਕਅੱਪ ਕੈਂਪ ਵਿਦਿਆਰਥਣਾਂ ਨੂੰ ਮੌਖਿਕ ਸਫ਼ਾਈ, ਰੋਕਥਾਮ ਅਤੇ ਸਿਹਤ ਸੰਭਾਲ ਬਾਰੇ ਜਾਗਰੂਕ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਪ੍ਰੋਗਰਾਮ ਵਿੱਚ ਡਾ. ਅਨੀਤਾ ਨਰਿੰਦਰ,ਡੀਨ ਕਮਿਊਨਿਟੀ ਵੈਲਫੇਅਰ ਇਨੀਸ਼ੀਏਟਿਵਜ਼, ਮਿਸ ਸੁਰਭੀ ਸੇਠੀ ਅਤੇ ਮਿਸ ਅਕਸ਼ਿਕਾ ਅਨੇਜਾ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਵੀ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …